ਅਮਰੀਕਾ ਅਤੇ ਚੀਨ ਵਿਚ ਵੱਧ ਰਿਹੈ ਕੋਰੋਨਾ, ਪੜ੍ਹੋ ਭਾਰਤ ਦਾ ਕੀ ਹੈ ਹਾਲ
ਨਵੀਂ ਦਿੱਲੀ, 19 ਨਵੰਬਰ 2023 : ਕੋਰੋਨਾ ਕਾਰਨ ਪਿਛਲੇ ਕੁਝ ਹਫ਼ਤਿਆਂ ਵਿੱਚ, ਅਮਰੀਕਾ ਦੇ ਹਸਪਤਾਲਾਂ ਵਿੱਚ ਦਾਖਲ ਹੋਣ ਦੇ ਮਾਮਲੇ ਵਧੇ ਹਨ। 11 ਨਵੰਬਰ ਤੱਕ ਇੱਕ ਹਫ਼ਤੇ ਵਿੱਚ ਅਮਰੀਕਾ ਵਿੱਚ 16239 ਲੋਕ ਹਸਪਤਾਲ ਵਿੱਚ ਦਾਖ਼ਲ ਹੋਏ। ਇਸ ਤਰ੍ਹਾਂ, ਕੋਰੋਨਾ ਮਾਮਲਿਆਂ ਵਿੱਚ 8.6 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਸੀਡੀਸੀ ਦੇ ਨਕਸ਼ੇ ਮੁਤਾਬਕ ਅਮਰੀਕਾ ਦੇ 14 ਰਾਜਾਂ ਵਿੱਚ ਕੋਰੋਨਾ ਦਾ ਪ੍ਰਕੋਪ ਵੱਧ ਰਿਹਾ ਹੈ।
ਅਮਰੀਕਾ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਇਕ ਵਾਰ ਫਿਰ ਤੋਂ ਸਖਤੀ ਲਾਗੂ ਹੋ ਸਕਦੀ ਹੈ। ਇਸੇ ਤਰ੍ਹਾਂ ਚੀਨ ਵਿਚ ਵੀ ਵਧਦੀ ਠੰਡ ਦੇ ਵਿਚਕਾਰ ਕੋਰੋਨਾ ਇਕ ਚੁਣੌਤੀ ਬਣਿਆ ਹੋਇਆ ਹੈ। ਇੱਥੇ ਚੇਤਾਵਨੀ ਦਿੱਤੀ ਗਈ ਹੈ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਅਕਤੂਬਰ ਮਹੀਨੇ ਵਿੱਚ ਚੀਨ ਵਿੱਚ ਕੋਰੋਨਾ ਕਾਰਨ 24 ਲੋਕਾਂ ਦੀ ਜਾਨ ਚਲੀ ਗਈ ਸੀ। ਦੱਸਿਆ ਗਿਆ ਕਿ ਇਹ ਕੋਰੋਨਾ ਦਾ XXB ਵੇਰੀਐਂਟ ਸੀ। ਇਹ ਵੇਰੀਐਂਟ ਸਰਦੀਆਂ ਦੇ ਮੌਸਮ ਵਿੱਚ ਜ਼ਿਆਦਾ ਸਰਗਰਮ ਹੁੰਦਾ ਹੈ।ਇਹ ਵੀ ਕਿਹਾ ਜਾ ਰਿਹਾ ਹੈ ਕਿ ਚੀਨ 'ਚ ਵਿਕਸਿਤ ਕੋਰੋਨਾ ਵੈਕਸੀਨ ਦਾ ਅਸਰ ਘੱਟ ਹੈ।
ਰਿਪੋਰਟਾਂ ਦੇ ਅਨੁਸਾਰ, ਅਮਰੀਕਾ ਦੇ ਅੱਪਰ ਮਿਡਵੈਸਟ, ਦੱਖਣੀ ਅਟਲਾਂਟਿਕ ਅਤੇ ਦੱਖਣੀ ਪਹਾੜਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਠੰਡ ਵੱਧ ਰਹੀ ਹੈ, ਕੋਰੋਨਾ ਦੀ ਲਾਗ ਵੀ ਵੱਧ ਰਹੀ ਹੈ। ਸੀਡੀਸੀ ਨੇ ਕਿਹਾ ਕਿ ਜਿਵੇਂ-ਜਿਵੇਂ ਠੰਢ ਵਧਦੀ ਹੈ, ਛੂਤ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਦਾ ਹੈ। 2020 ਦਾ ਇੱਕ ਅਧਿਐਨ ਸੁਝਾਅ ਦਿੰਦਾ ਹੈ ਕਿ ਕੋਰੋਨ ਵਾਇਰਸ ਠੰਡ ਵਿੱਚ ਬਿਹਤਰ ਬਚਦਾ ਹੈ। ਅਜਿਹੇ 'ਚ ਠੰਡ ਅਤੇ ਖੁਸ਼ਕ ਮੌਸਮ ਵੀ ਚੁਣੌਤੀ ਬਣ ਜਾਂਦਾ ਹੈ।
ਭਾਰਤ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾ ਦੀ ਰਫ਼ਤਾਰ ਰੁਕ ਗਈ ਹੈ। 24 ਘੰਟਿਆਂ 'ਚ ਕੋਰੋਨਾ ਦੇ ਸਿਰਫ 16 ਤੋਂ 20 ਮਾਮਲੇ ਸਾਹਮਣੇ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਦੀਆਂ ਲਹਿਰਾਂ ਕਾਰਨ ਘੱਟੋ-ਘੱਟ 5.33 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਿਲਹਾਲ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ 'ਚ ਕੋਰੋਨਾ ਦਾ ਕੋਈ ਖ਼ਤਰਾ ਨਹੀਂ ਹੈ।ਮੌਸਮ ਦੇ ਹਿਸਾਬ ਨਾਲ ਖੰਘ ਅਤੇ ਬੁਖਾਰ 'ਚ ਵਾਧਾ ਹੋਇਆ ਹੈ ਪਰ ਕੋਰੋਨਾ ਦਾ ਕੋਈ ਖ਼ਤਰਾ ਨਹੀਂ ਹੈ।