ਭਾਰਤੀ ਪਾਰੀ ਲੜਖੜਾਈ, 178 ਦੌੜਾਂ 'ਤੇ ਡਿੱਗੀ 5ਵੀਂ ਵਿਕਟ, ਰਾਹੁਲ ਤੇ ਸੂਰਿਆਕੁਮਾਰ ਕਰੀਜ਼ 'ਤੇ
ਅਹਿਮਦਾਬਾਦ, 19 ਨਵੰਬਰ 2023 - ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੁਣ ਤੱਕ 40 ਓਵਰਾਂ 'ਚ 5 ਵਿਕਟਾਂ 'ਤੇ 197 ਦੌੜਾਂ ਬਣਾਈਆਂ। ਕੇਐੱਲ ਰਾਹੁਲ ਅਤੇ ਸੂਰਿਆਕੁਮਾਰ ਕਰੀਜ਼ 'ਤੇ ਹਨ। ਰਾਹੁਲ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ।
178 ਦੌੜਾਂ 'ਤੇ ਭਾਰਤ ਦੀ 5ਵੀਂ ਵਿਕਟ ਡਿੱਗੀ ਅਤੇ ਰਵਿੰਦਰ ਜਡੇਜਾ 9 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਜੋਸ਼ ਹੇਜ਼ਲਵੁੱਡ ਨੇ ਵਿਕਟਕੀਪਰ ਜੋਸ਼ ਇੰਗਲਿਸ ਦੇ ਹੱਥੋਂ ਕੈਚ ਕਰਵਾਇਆ।
ਵਿਰਾਟ ਕੋਹਲੀ 54 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਪੈਟ ਕਮਿੰਸ ਨੇ ਬੋਲਡ ਕੀਤਾ। ਕਮਿੰਸ ਨੇ ਸ਼੍ਰੇਅਸ ਅਈਅਰ (4 ਦੌੜਾਂ) ਨੂੰ ਵੀ ਆਊਟ ਕੀਤਾ। ਕਪਤਾਨ ਰੋਹਿਤ ਸ਼ਰਮਾ (47 ਦੌੜਾਂ) ਨੂੰ ਗਲੇਨ ਮੈਕਸਵੈੱਲ ਨੇ ਟ੍ਰੈਵਿਸ ਹੈੱਡ ਦੇ ਹੱਥੋਂ ਕੈਚ ਕਰਵਾਇਆ। ਇਸ ਦੇ ਨਾਲ ਹੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (4 ਦੌੜਾਂ) ਤੀਜੀ ਵਾਰ ਮਿਸ਼ੇਲ ਸਟਾਰਕ ਦਾ ਸ਼ਿਕਾਰ ਬਣੇ। ਉਸ ਨੂੰ ਐਡਮ ਜ਼ੈਂਪਾ ਨੇ ਕੈਚ ਕੀਤਾ।