ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ 241 ਦੌੜਾਂ ਦਾ ਟੀਚਾ, ਵਿਸ਼ਵ ਕੱਪ 'ਚ ਪਹਿਲੀ ਵਾਰ ਟੀਮ ਹੋਈ ਆਲ ਆਊਟ, ਕੋਹਲੀ-ਰਾਹੁਲ ਦੇ ਅਰਧ ਸੈਂਕੜੇ
ਅਹਿਮਦਾਬਾਦ, 19 ਨਵੰਬਰ 2023 - ਵਿਸ਼ਵ ਕੱਪ 2023 ਦੇ ਫਾਈਨਲ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ ਜਿੱਤ ਲਈ 241 ਦੌੜਾਂ ਦਾ ਟੀਚਾ ਦਿੱਤਾ ਹੈ। ਅਹਿਮਦਾਬਾਦ ਦੇ ਪੀਐਮ ਨਰਿੰਦਰ ਮੋਦੀ ਸਟੇਡੀਅਮ ਵਿੱਚ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਟੀਮ 50 ਓਵਰਾਂ ਵਿੱਚ 240 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਟੀਮ ਇੰਡੀਆ ਇਸ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਆਲ ਆਊਟ ਹੋਈ ਹੈ।
ਭਾਰਤੀ ਟੀਮ ਲਈ ਵਿਰਾਟ ਕੋਹਲੀ ਨੇ 54 ਅਤੇ ਕੇਐਲ ਰਾਹੁਲ ਨੇ 66 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ ਨੇ 31 ਗੇਂਦਾਂ ਵਿੱਚ 47 ਦੌੜਾਂ ਬਣਾ ਕੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿਵਾਈ, ਪਰ ਬਾਕੀ ਖਿਡਾਰੀ ਇਸ ਸਪੀਡ ਨੂੰ ਜਾਰੀ ਨਹੀਂ ਰੱਖ ਸਕੇ। ਆਸਟ੍ਰੇਲੀਆਈ ਟੀਮ ਲਈ ਮਿਸ਼ੇਲ ਸਟਾਰਕ ਨੇ 3 ਵਿਕਟਾਂ ਲਈਆਂ। ਪੈਟ ਕਮਿੰਸ ਨੇ 2 ਵਿਕਟਾਂ ਹਾਸਲ ਕੀਤੀਆਂ।