ਕੈਨੇਡਾ ਵਿੱਚ ਕਤਲ ਹੋਏ ਜਗਰਾਜ ਰਾਜ ਦੀ ਮ੍ਰਿਤਕ ਦੇਹ ਨੂੰ ਪੰਜਾਬ ਪੁੱਜਦਾ ਕਰਨ ਲਈ ਸਹਾਇਤਾ ਦੀ ਅਪੀਲ
ਬਲਜਿੰਦਰ ਸੇਖਾ
ਟੋਰਾਂਟੋ, 19 ਨਵੰਬਰ 2023 - ਟਰਬਨ ਕੋਚ ਨਾਜ਼ਰ ਸਿੰਘ ਸੰਧੂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਏਕੋਟ ਦੇ ਨੇੜੇ ਸਾਡੇ ਗੁਆਂਢ ਪਿੰਡ ਤੋ ਜਗਰਾਜ ਸਿੰਘ (ਰਾਜ) ਦੀ ਮਿਸ਼ੀਸਾਗਾ ਵਿੱਚ ਬੇਵਕਤੀ ਤੇ ਦੁੱਖਦਾਇਕ ਅਕਾਲ ਚਲਾਣਾ ਜਿੱਥੇ ਪਰਿਵਾਰ ਲਈ ਅਸਹਿ ਸਦਮਾ ਹੈ ਉੱਥੇ ਸਾਰੇ ਕੈਨੇਡਾ ਅਮਰੀਕਾ ਰਹਿੰਦੇ ਪਿੰਡ ਵਾਸੀਆਂ ਦੇ ਵੀ ਹਿਰਦੇ ਵਲੁੰਦਰੇ ਗਏ ਹਨ। ਜਗਰਾਜ ਬਹੁੱਤ ਹੀ ਹੋਣਹਾਰ, ਮਿਲਾਪੜਾ ਤੇ ਸਰੀਫ ਲੜਕਾ ਸੀ। ਜਿਸਦੀ ਬੀਤੇ ਰਾਤ ਕਨੇਡਾ ਦੇ ਸ਼ਹਿਰ ਮਿਸੀਸਾਗਾ , ਵਿਚ ਰਾਏਕੋਟ ਨੇੜਲੇ ਪਿੰਡ ਨੱਥੋਵਾਲ ਦੇ ਨੌਜਵਾਨ ਜਗਰਾਜ ਸਿੰਘ (28 ) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।
ਪ੍ਰਾਪਤ ਜਾਣਕਾਰੀ ਅਨੁਸਾਰ ਨੱਥੋਵਾਲ ਵਾਸੀ ਜਗਰਾਜ ਸਿੰਘ ਕਰੀਬ 3 ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ। ਕੈਨੇਡਾ ਦੇ ਮਿਸੀਸਾਗਾ ਵਿਖੇ ਇਹ ਘਟਨਾ ਬੁੱਧਵਾਰ ਰਾਤ 11:45 ਤੇ ਵਾਪਰੀ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਪੜ੍ਹਾਈ ਦੇ ਨਾਲ-ਨਾਲ ਮਿਸੀਸਾਗਾ ਦੇ ਯਾਰਡ ਉੱਪਰ ਸਕਿਉਰਿਟੀ ਗਾਰਡ ਸੀ, ਜਿੱਥੇ ਰਾਤ ਸਮੇਂ ਦੋ ਹਥਿਆਰਬੰਦ ਵਿਅਕਤੀਆਂ ਨੇ ਜਗਰਾਜ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਜਗਰਾਜ ਸਿੰਘ ਦੇ ਪਿਤਾ ਬਲਵੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਸੁਖਦੀਪ ਕੌਰ ਨੇ ਸਖ਼ਤ ਮਿਹਨਤ ਨਾਲ ਪਾਲਣ ਪੋਸ਼ਣ ਕੀਤਾ ਸੀ। ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ , ਪੁਲਿਸ ਮੁਤਾਬਕ ਇਹ ਮਿਥ ਕੇ ਕੀਤਾ ਗਿਆ ਹੈ।ਸਮੂਹ NRI ਵੀਰਾ ਭੈਣਾਂ ਦੇ ਸਹਿਯੋਗ ਨੂੰ ਬੇਨਤੀ ਹੈ ਜਗਰਾਜ ਦੀ ਮਿ੍ਰਤਕ ਦੇਹ ਪਿੰਡ ਪਹੁੰਚਦੀ ਕੀਤੀ ਜਾ ਸਕੇ ਤੇ ਆਰਥਿਕ ਤੰਗੀ ਕੱਟ ਰਹੇ ਪਰਿਵਾਰ ਦੀ ਜਿੰਨੀ ਕੋਈ ਮੱਦਦ ਕਰ ਸੱਕਦਾ ਹੈ ਕੀਤੀ ਜਾਵੇ। ਹੇਠ ਲਿਖੇ ਲਿੰਕ ਤੇ ਸਹਾਇਤਾ ਭੇਜ ਸਕਦੇ ਹੋ ।