ਪਾਕਿਸਤਾਨੀ ਡਰੋਨ BSF ਨੇ ਫਾਇਰ ਕਰਕੇ ਭਜਾਇਆ
ਰੋਹਿਤ ਗੁਪਤਾ
ਗੁਰਦਾਸਪੁਰ 20 ਨਵੰਬਰ 2023- ਲਗਾਤਾਰ ਖਦੇੜੇ ਜਾਣ ਦੇ ਬਾਵਜੂਦ ਪਾਕਿਸਤਾਨ ਡਰੋਨ ਰਾਹੀਂ ਨਸ਼ੀਲੇ ਪਦਾਰਥ ਭੇਜਣ ਦੀ ਆਪਣੀਆਂ ਕੋਸ਼ਿਸ਼ਾਂ ਤੋਂ ਬਾਜ ਨਹੀਂ ਆ ਰਿਹਾ ਹੈ। ਅੱਜ ਤੜਕੇ 3 ਵਜੇ ਬੀ.ਐਸ.ਐਫ ਦੀ ਚੰਦੂ ਵਡਾਲਾ ਚੌਕੀ 'ਤੇ ਮੁੜ ਤੋਂ ਪਾਕਿਸਤਾਨੀ ਡਰੋਨ ਦੇਖਿਆ ਗਿਆ।ਜਿਸ 'ਤੇ ਬੀ.ਐਸ.ਐਫ ਦੇ ਜਵਾਨਾਂ ਨੇ 5 ਰਾਉਂਡ ਫਾਇਰ ਕੀਤੇ, ਜਿਸ ਤੋਂ ਬਾਅਦ ਇਹ ਡਰੋਨ ਮੁੜ ਪਾਕਿਸਤਾਨ ਵੱਲ ਚਲਾ ਗਿਆ, ਜਿਸ ਥਾਂ 'ਤੇ ਡਰੋਨ ਦੇਖਿਆ ਗਿਆ, ਉਸਦੇ ਆਲੇ ਦੁਆਲੇ ਬੀਐਸਐਫ ਅਤੇ ਪੁਲਿਸ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ ਫਿਲਹਾਲ ਸਰਚ ਆਪਰੇਸ਼ਨ ਦੌਰਾਨ ਕੋਈ ਇਤਰਾਜ ਨਸ਼ੀਲਾ ਪਦਾਰਥ ਮਿਲਣ ਦੀ ਜਾਣਕਾਰੀ ਨਹੀਂ ਮਿਲੀ ਹੈ।