ਸਰਕਾਰੀ ਹਸਪਤਾਲਾਂ 'ਚ ਹਾਰਟ ਅਟੈਕ ਦੇ ਸ਼ੱਕੀ ਮਰੀਜ਼ਾਂ ਦਾ ਪਹਿਲ ਦੇ ਅਧਾਰ 'ਤੇ ਹੋਵੇਗਾ ਇਲਾਜ: ਡਾ. ਦਵਿੰਦਰਜੀਤ ਕੌਰ
ਸਟੈਮੀ ਪ੍ਰੋਜੈਕਟ ਤਹਿਤ ਡਾਕਟਰਾਂ ਦੀ ਕੀਤੀ ਰਿਵਿਊ ਮੀਟਿੰਗ
ਫ਼ਤਹਿਗੜ੍ਹ ਸਾਹਿਬ, 20 ਨਵੰਬਰ 2023-ਗੈਰ-ਸੰਚਾਰੀ ਬਿਮਾਰੀਆਂ ਤੋਂ ਬਚਾਅ ਅਤੇ ਰੋਕਥਾਮ ਲਈ ਬਣੇ ਰਾਸ਼ਟਰੀ ਪ੍ਰੋਗਰਾਮ ਤਹਿਤ ਛਾਤੀ ਵਿੱਚ ਦਰਦ, ਦਿਲ ਦੇ ਦੌਰੇ ਜਾਂ ਦਿਲ ਦੀਆਂ ਮਸ਼ਕਿਲਾ ਨਾਲ ਪੀੜਤ ਮਰੀਜਾਂ ਦਾ ਸਰਕਾਰੀ ਹਸਪਤਾਲਾਂ ਵਿੱਚ ਤੁਰੰਤ ਇਲਾਜ ਕਰਨ ਅਤੇ ਹਾਰਟ ਅਟੈਕ ਨਾਲ ਹੋਰ ਸੰਬੰਧਿਤ ਸੱਮਸਿਆਵਾਂ ਤੇਂ ਕਾਬੂ ਪਾਉਣ ਲਈ ਚਲਾਏ ਜਾ ਰਹੇ ਸਟੈਮੀ ਪ੍ਰੋਜੈਕਟ ਤਹਿਤ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ਼ ਵਿਖੇ ਮੈਡੀਕਲ ਅਫਸਰਾਂ ਦੀ ਸੈਂਸੇਟਾਈਜੇਸ਼ਨ ਕਮ ਰਿਵਿਊ ਮੀਟਿੰਗ ਕੀਤੀ ਗਈ ।
ਇਸ ਸੈਂਸਿਟਾਈਜੇਸ਼ਨ ਰਿਵਿਊ ਮੀਟਿੰਗ ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ , ਸੈਕਟਰ 32 ,ਚੰਡੀਗੜ੍ਹ ਤੋਂ ਸੀਨੀਅਰ ਰਿਸਰਚ ਫੈਲੋ ਮੈਡਮ ਸਮਰਿਤੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਟਰੇਨਿੰਗ ਦੌਰਾਨ ਡਾ ਦਵਿੰਦਰਜੀਤ ਕੌਰ ਨੇ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਉਹਨਾਂ ਵੱਲੋਂ ਓ.ਪੀ.ਡੀ ਵਿੱਚ ਸਟੈਮੀ (ਛਾਤੀ ਵਿੱਚ ਦਰਦ ਜਾਂ ਦਿਲ ਦੀਆਂ ਮੁਸ਼ਕਿਲਾਂ ਨਾਲ ਪੀੜਤ ) ਤਹਿਤ ਆਉਣ ਵਾਲੇ ਮਰੀਜਾਂ ਦਾ ਇਲਾਜ ਸੰਬੰਧੀ ਜ਼ਿਲੇ ਵਿਚ ਤੈਨਾਤ ਮੈਡੀਸਿਨ ਦੇ ਡਾਕਟਰਾਂ ਨਾਲ ਟੈਲੀਫੋਨ ਤੇ ਲੋੜੀਂਦੀ ਸਲਾਹ ਲਈ ਜਾ ਸਕਦੀ ਹੈ, ਜੇਕਰ ਲੋੜ ਹੋਵੇ ਤਾਂ ਉਨਾਂ ਨੂੰ ਅਪਣੀ ਸਿਹਤ ਸੰਸਥਾਂ ਵਿਖੇ ਮੁੱਢਲਾ ਇਲਾਜ ਦੇ ਕੇ ਹੀ ਜਿਲ੍ਹਾ ਹਸਪਤਾਲ ਵਿਖੇ ਰੈਫਰ ਕੀਤਾ ਜਾਵੇ ।
ਉਹਨਾਂ ਜ਼ਿਲ੍ਹੇ ਦੇ ਸਮੂਹ ਮੈਡੀਕਲ ਅਫਸਰਾਂ ਨੂੰ ਸੈਂਸੇਟਾਈਜ਼ ਕਰਦਿਆਂ ਹਦਾਇਤ ਕੀਤੀ ਕਿ ਸਿਹਤ ਸੰਸਥਾਵਾ ਵਿੱਚ ਜੇਕਰ ਕੋਈ ਛਾਤੀ ਦੇ ਦਰਦ ਨਾਲ ਮਰੀਜ ਆਉਂਦਾ ਹੈ ਤਾਂ ਉਸ ਦੀ ਤੁਰੰਤ ਈ.ਸੀ.ਜੀ ਕਰਨ ਜੇਕਰ ਮਰੀਜ਼ ਦੀ ਈ.ਸੀ.ਜੀ ਵਿੱਚ ਕੋਈ ਨੁਕਸ ਆਉਂਦਾ ਹੈ ਤਾਂ ਅਜਿਹੇ ਮਰੀਜਾਂ ਨੂੰ ਪਹਿਲ ਦੇ ਅਧਾਰ ਤੇਂ ਦੇਖਿਆ ਜਾਵੇ ਅਤੇ ਲੋੜ ਪੈਣ ਤੇ ਤੁਰੰਤ ਨੇੜੇ ਦੀ ਉਚੇਰੀ ਸਿਹਤ ਸੰਸਥਾ ਵਿੱਖੇ ਭੇਜਿਆ ਜਾਵੇ ਪਰ ਮਰੀਜ ਨੂੰ ਉਚੇਰੀ ਸੰਸਥਾਂ ਵਿੱਚ ਭੇਜਣ ਉਪਰੰਤ ਨਾਲ ਹੀ ਸਬੰਧਤ ਡਾਕਟਰ ਨੂੰ ਟੈਲੀਫੋਨ ਸੁਨੇਹੇ ਰਾਹੀਂ ਸੂਚਿਤ ਕੀਤਾ ਜਾਵੇ ਅਤੇ ਮਰੀਜ ਦਾ ਰਿਕਾਰਡ ਵੀ ਦੂਰਭਾਸ਼ ਰਾਹੀ ਉੱਚ ਸਿਹਤ ਸੰਸਥਾਂ ਦੇ ਡਾਕਟਰਾਂ ਨੂੰ ਭੇਜਿਆ ਤਾਂ ਜੋ ਮਰੀਜ ਦੇ ਪੰਹੁਚਣ ਤੋਂ ਪਹਿਲਾ ਹੀ ਉਸ ਦੇ ਇਲਾਜ ਲਈ ਉਚੇਰੇ ਪ੍ਰਬੰਧ ਕੀਤੇ ਜਾ ਸਕਣ। ਇਸ ਮੌਕੇ ਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਦਲਜੀਤ ਕੌਰ, ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬਲਕਾਰ ਸਿੰਘ ਤੇ ਲਾਜਿੰਦਰਜੀਤ ਵਰਮਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਬਲਜਿੰਦਰ ਸਿੰਘ ਜਸਵਿੰਦਰ ਕੌਰ, ਜਿਲ੍ਹਾ ਬੀ ਸੀ ਸੀ ਅਮਰਜੀਤ ਸਿੰਘ ਤੇ ਹੋਰ ਹਾਜ਼ਰ ਸਨ।