17ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ
ਸਰਕਾਰੀ ਮਾਡਲ ਸਕੂਲ ਜਲੰਧਰ ਵਲੋਂ ਜੇਤੂ ਆਗਾਜ਼
ਸਪੋਰਟਸ ਹਾਸਟਲ ਲਖਨਊ ਅਤੇ ਸਰਕਾਰੀ ਸਕੂਲ ਕੁਰਾਲੀ ਦੀਆਂ 2-2 ਦੀ ਬਰਾਬਰੀ ਤੇ ਰਹੀਆਂ
ਆਰਮੀ ਬੁਆਏਜ਼ ਸਪੋਰਟਸ ਕੰਪਨੀ ਅਤੇ ਗੁਰੁ ਗੋਬਿੰਦ ਸਿੰਘ ਕਾਲਜ ਦੀਆਂ ਟੀਮਾਂ 3-3 ਦੀ ਬਰਾਬਰੀ ਤੇ ਰਹੀਆਂ
ਜਲੰਧਰ 20 ਨਵੰਬਰ 2023 : ਸਾਬਕਾ ਜੇਤੂ ਸਰਕਾਰੀ ਮਾਡਲ ਸਕੂਲ ਜਲੰਧਰ ਨੇ ਡਿਵਾਇਨ ਪਬਲਿਕ ਸਕੂਲ ਸ਼ਾਹਬਾਦ ਮਾਰਕੰਡਾ ਨੂੰ ਸਖਤ ਮੁਕਾਬਲੇ ਮਗਰੋਂ 5-3 ਨਾਲ ਹਰਾ ਕੇ 17ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਤਿੰਨ ਅੰਕ ਹਾਸਲ ਕਰਦੇ ਹੋਏ ਜੇਤੂ ਸ਼ੁਰੂਆਤ ਕੀਤੀ। ਸਰਕਾਰੀ ਮਾਡਲ ਸਕੂਲ ਜਲੰਧਰ ਦੇ ਰਜਿੰਦਰ ਸਿੰਘ ਨੇ ਟੂਰਨਾਮੈਂਟ ਦੀ ਦੂਜੀ ਹੈਟ੍ਰਿਕ ਕੀਤੀ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚਲ ਰਹੇ ਉਕਤ ਟੂਰਨਾਮੈਂਟ ਦੌਰਾਨ ਆਰਮੀ ਬੁਆਏਜ਼ ਸਪੋਰਟਸ ਕੰਪਨੀ ਬੈਂਗਲੁਰੂ ਅਤੇ ਗੁਰੁ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਦੀਆਂ ਟੀਮਾਂ 3-3 ਦੀ ਬਰਾਬਰੀ ਤੇ ਰਹੀਆਂ ਅਤੇ ਦੋਵੇਂ ਟੀਮਾਂ ਨੂੰ ਇਕ ਇਕ ਅੰਕ ਮਿਿਲਆ। ਤੀਸਰੇ ਮੈਚ ਵਿੱਚ ਸਟੇਟਸ ਸਪੋਰਟਸ ਹਾਸਟਲ ਲਖਨਊ ਅਤੇ ਸਰਕਾਰੀ ਸਕੂਲ ਕੁਰਾਲੀ ਦੀਆਂ ਟੀਮਾਂ 2-2 ਦੀ ਬਰਾਬਰੀ ਤੇ ਰਹੀਆਂ ਅਤੇ ਇਕ ਇਕ ਅੰਕ ਹਾਸਲ ਕੀਤਾ। ਚੌਥੇ ਮੈਚ ਵਿੱਚ ਸੋਫੀਆ ਕਾਨਵੈਂਟ ਸਕੂਲ ਸੋਨੀਪਤ ਨੇ ਮਾਲਵਾ ਖਾਲਸਾ ਸਕੂਲ ਲੁਧਿਆਣਾ ਨੂੰ 9-3 ਦੇ ਫਰਕ ਨਾਲ ਹਰਾ ਕੇ ਤਿੰਨ ਤਿੰਨ ਅੰਕ ਹਾਸਲ ਕਰ ਲਏ। ਸੋਨੀਪਤ ਦੇ ਰਵੀ ਨੇ ਟੂਰਨਾਮੈਂਟ ਦੀ ਤੀਜੀ ਹੈਟ੍ਰਿਕ ਕੀਤੀ।
ਦੂਜੇ ਦਿਨ ਦਾ ਪਹਿਲਾ ਮੈਚ ਪੂਲ ਬੀ ਵਿੱਚ ਆਰਮੀ ਬੁਆਏਜ਼ ਸਪੋਰਟਸ ਕੰਪਨੀ ਬੈਂਗਲੁਰੂ ਅਤੇ ਗੁਰੁ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਦਰਮਿਆਨ ਤੇਜ ਗਤੀ ਨਾਲ ਖੇਡਿਆ ਗਿਆ। ਗੁਰੁ ਗੋਬਿੰਦ ਸਿੰਘ ਕਾਲਜ ਲਖਨਊ ਵਲੋਂ ਖੇਡ ਦੇ 12ਵੇਂ ਮਿੰਟ ਵਿੱਚ ਰਿਿਤਕ ਰਾਠੀ ਨੇ, 52ਵੇਂ ਅਤੇ 56ਵੇਂ ਮਿੰਟ ਵਿੱਚ ਰਾਹੁਲ ਰਾਜਭਰ ਨੇ ਗੋਲ ਕੀਤੇ ਜਦਕਿ ਬੈਂਗਲੁਰੂ ਵਲੋਂ 15ਵੇਂ ਮਿੰਟ ਵਿੱਚ ਹਰਪਾਲ ਨੇ, 29ਵੇਂ ਮਿੰਟ ਵਿੱਚ ਅੰਕਿਤ ਨੇ ਅਤੇ 43ਵੇਂ ਮਿੰਟ ਵਿੱਚ ਸੰਚਿਤ ਹੋਰੋ ਨੇ ਗੋਲ ਕੀਤੇ। ਆਰਮੀ ਬੁਆਏਜ਼ ਦੇ ਸੰਚਿਤ ਹੋਰੋ ਨੂੰ ਬੇਹਤਰੀਨ ਖਿਡਾਰੀ ਐਲਾਨਿਆ ਗਿਆ ਅਤੇ ਉਸ ਨੂੰ ਸਟਿਕ ਨਾਲ ਸਨਮਾਨਿਤ ਕੀਤਾ ਗਿਆ।
ਦੂਜਾ ਮੈਚ ਪੂਲ ਏ ਵਿੱਚ ਸਰਕਾਰੀ ਮਾਡਲ ਸਕੂਲ ਜਲੰਧਰ ਅਤੇ ਡਿਵਾਇਨ ਪਬਲਿਕ ਸਕੂਲ ਸ਼ਾਹਬਾਦ ਮਾਰਕੰਡਾ ਦਰਮਿਆਨ ਖੇਡਿਆ ਗਿਆ। ਡਿਵਾਇਨ ਪਬਲਿਕ ਸਕੂਲ ਵਲੋਂ ਚੌਥੇ ਮਿੰਟ ਵਿੱਚ ਅਮਨਦੀਪ ਸਿੰਘ ਨੇ, 28ਵੇਂ ਮਿੰਟ ਵਿੱਚ ਸੁਨੀਲ ਮਾਨ ਨੇ ਅਤੇ 58ਵੇਂ ਮਿੰਟ ਵਿੱਚ ਆਗਿਆਪਾਲ ਨੇ ਗੋਲ ਕੀਤੇ ਜਦਕਿ ਜਲੰਧਰ ਵਲੋਂ ਖੇਡ ਦੇ 12ਵੇਂ ਮਿੰਟ ਵਿੱਚ ਰਜਿੰਦਰ ਸਿੰਘ ਨੇ, 15ਵੇਂ ਮਿੰਟ ਵਿੱਚ ਗੁਰਪ੍ਰੀਤ ਸਿੰਘ ਨੇ, 20ਵੇਂ ਅਤੇ 31ਵੇਂ ਅਤੇ 44ਵੇਂ ਮਿੰਟ ਵਿੱਚ ਰਜਿੰਦਰ ਸਿੰਘ ਨੇ ਗੋਲ ਕਰਕੇ ਸਕੋਰ 5-3 ਕਰਕੇ ਮੈਚ ਜਿੱਤ ਲਿਆ। ਸਰਕਾਰੀ ਮਾਡਲ ਸਕੂਲ ਜਲੰਧਰ ਦੇ ਰਜਿੰਦਰ ਸਿੰਘ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ ਉਸ ਨੂੰ ਹਾਕੀ ਸਟਿੱਕ ਨਾਲ ਸਨਮਾਨਿਤ ਕੀਤਾ ਗਿਆ।
ਤੀਜਾ ਮੈਚ ਪੂਲ ਸੀ ਵਿੱਚ ਸਰਕਾਰੀ ਸਕੂਲ ਕੁਰਾਲੀ ਅਤੇ ਸਟੇਟ ਸਪੋਰਟਸ ਹਾਸਟਲ ਲਖਨਊ ਦਰਮਿਆਨ ਖੇਡਿਆ ਗਿਆ। ਖੇਡ ਦੇ ਪਹਿਲੇ ਅੱਧ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਖੇਡ ਦੇ ਤੀਜੇ ਕਵਾਰਟਰ ਦੇ 41ਵੇਂ ਮਿੰਟ ਵਿਚ ਲਖਨਊ ਦੇ ਕਪਤਾਨ ਸੁਜੀਤ ਕੁਮਾਰ ਨੇ ਗੋਲ ਕਰਕੇ ਸਕੋਰ 1-0 ਕੀਤਾ।ਖੇਡ ਦੇ 46ਵੇਂ ਮਿੰਟ ਵਿੱਚ ਕੇਤਨ ਖੁਸ਼ਵਾਹਾ ਨੇ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 50ਵੇਂ ਮਿੰਟ ਵਿਚ ਗੁਰਸੇਵਕ ਸਿੰਘ ਨੇ ਅਤੇ 54ਵੇਂ ਮਿੰਟ ਵਿੱਚ ਅਰਸ਼ਦੀਪ ਸਿੰਘ ਨੇ ਗੋਲ ਕਰਕੇ ਕੁਰਾਲੀ ਨੂੰ 2-2 ਦੀ ਬਰਾਬਰੀ ਤੇ ਲਿਆਂਦਾ। ਦੋਵੇਂ ਟੀਮਾਂ ਨੂੰ ਇਕ ਇਕ ਅੰਕ ਤੇ ਸਬਰ ਕਰਨਾ ਪਿਆ। ਸਰਕਾਰੀ ਸਕੂਲ ਕੁਰਾਲੀ ਦੇ ਅਮਨਦੀਪ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ ਉਸ ਦਾ ਸਨਮਾਨ ਹਾਕੀ ਸਟਿੱਕ ਨਾਲ ਕੀਤਾ ਗਿਆ।
ਚੋਥਾ ਮੈਚ ਪੂਲ ਡੀ ਵਿੱਚ ਸੋਫੀਆ ਕਾਨਵੈਂਟ ਸਕੂਲ ਸੋਨੀਪਤ ਅਤੇ ਮਾਲਵਾ ਖਾਲਸਾ ਸਕੂਲ ਲੁਧਿਆਣਾ ਦਰਮਿਆਨ ਖੇਡਿਆ ਗਿਆ। ਖੇਡ ਦੇ 5ਵੇਂ ਅਤੇ 7ਵੇਂ ਮਿੰਟ ਵਿੱਚ ਸੋਨੀਪਤ ਦੇ ਸਾਹਿਲ ਰਾਹੁਲ ਅਤੇ ਰਵਿੰਦਰ ਨੇ ਗੋਲ ਕਰਕੇ ਸਕੋਰ 2-0 ਕੀਤਾ। ਲੁਧਿਆਣਾ ਵਲੋਂ ਖੇਡ ਦੇ 15ਵੇਂ ਅਤੇ 17ਵੇਂ ਮਿੰਟ ਵਿਚ ਪ੍ਰਭਜੋਤ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਗੋਲ ਕਰਕੇ ਸਕੋਰ 2-2 ਕਰਕੇ ਬਰਾਬਰੀ ਕੀਤੀ।30ਵੇਂ ਮਿੰਟ ਵਿੱਚ ਸੋਨੀਪਤ ਦੇ ਮਾਨਵ ਪਾਲ ਨੇ ਗੋਲ ਕਰਕੇ ਸਕੋਰ 3-2 ਕੀਤਾ। 31ਵੇਂ ਅਤੇ 34ਵੇਂ ਮਿੰਟ ਵਿੱਚ ਸੋਨੀਪਤ ਦੇ ਰਵੀ ਨੇ 2 ਗੋਲ ਕਰਕੇ ਸਕੋਰ 5-2 ਕੀਤਾ। ਖੇਡ ਦੇ 42ਵੇਂ ਅਤੇ 46ਵੇਂ ਮਿੰਟ ਵਿੱਚ ਅੰਸ਼ ਕੰਬੋਜ਼ ਅਤੇ ਰਵੀ ਨੇ ਗੋਲ ਕਰਕੇ ਸਕੋਰ 7-2 ਕੀਤਾ। 50ਵੇਂ ਮਿੰਟ ਵਿੱਚ ਸੋਨੀਪਤ ਦੇ ਰੋਹਿਤ ਨੇ ਗੋਲ ਕਰਕੇ ਸਕੋਰ 8-2 ਕੀਤਾ। 51ਵੇਂ ਮਿੰਟ ਵਿਚ ਲੁਧਿਆਣਾ ਦੇ ਕਰਨਜੋਤ ਸਿੰਘ ਨੇ ਗੋਲ ਕਰਕੇ ਸਕੋਰ 3-8 ਕੀਤਾ। 60ਵੇਂ ਮਿੰਟ ਵਿੱਚ ਸੋਨੀਪਤ ਦੇ ਮਾਨਵ ਪਾਲ ਨੇ ਗੋਲ ਕਰਕੇ ਸਕੋਰ 9-3 ਕਰਕੇ ਮੈਚ ਜਿੱਤ ਲਿਆ। ਸੋਨੀਪਤ ਦੇ ਰਵੀ ਨੂੰ ਬੇਹਤਰੀਨ ਖਿਡਾਰੀ ਐਲਾਨਿਆ ਗਿਆ ਉਸ ਨੂੰ ਹਾਕੀ ਸਟਿੱਕ ਨਾਲ ਸਨਮਾਨਿਤ ਕੀਤਾ ਗਿਆ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਬਲਬੀਰ ਸਿੰਘ, ਉਲੰਪੀਅਨ ਗੁਰਮੇਲ ਸਿੰਘ, ਸੁੱਚਾ ਸਿੰਘ ਅਤੇ ਸੁਖਵਿੰਦਰ ਸਿੰਘ ਐਸਪੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।ਅੱਜ ਦੇ ਮੈਚਾਂ ਸਮੇਂ ਤੇਜਾ ਸਿੰਘ, ਹਰਭਜਨ ਕੌਰ, ਮਨਜੀਤ ਕੌਰ, ਪਲਵਿੰਦਰ ਕੌਰ, ਅਵਨੀਤ ਕੌਰ, ਅਮਨਪ੍ਰੀਤ ਕੌਰ, ਬਲਵਿੰਦਰ ਸਿੰਘ, ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਜਗਦੀਪ ਗਿੱਲ, ਸੰਜੇ ਕੋਹਲੀ,ਹਰਿੰਦਰ ਸੰਘਾ, ਉਲੰਪੀਅਨ ਸੰਜੀਵ ਕੁਮਾਰ, ਉਲੰਪੀਅਨ ਸਈਅਦ ਅਲੀ,ਗੁਰਸ਼ਰਨ ਸਿੰਘ ਕਪੂਰ, ਹਰਭਜਨ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਗੁਨਦੀਪ ਸਿੰਘ ਕਪੂਰ, ਰਿਪੁਦਮਨ ਕੁਮਾਰ ਸਿੰਘ, ਦੁਪਿੰਦਰ ਸਿੰਘ ਕਪੂਰ, ਤਰਨਦੀਪ ਸਿੰਘ ਕਪੂਰ, ਬਲਜੀਤ ਸਿੰਘ ਰੰਧਾਵਾ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਵਿਸ਼ੇਸ ਤੌਰ ਤੇ ਹਾਜ਼ਰ ਸਨ।
21 ਨਵੰਬਰ ਦੇ ਮੈਚ
ਸਰਕਾਰੀ ਮਾਡਲ ਸਕੂਲ ਜਲੰਧਰ ਬਨਾਮ ਸ੍ਰੀ ਗੁਰੁ ਤੇਗ ਬਹਾਦੁਰ ਖਾਲਸਾ ਸਕੂਲ ਬਾਬਾ ਬਕਾਲਾ- 10-00 ਵਜੇ
ਸਰਕਾਰੀ ਮਾਡਲ ਸਕੂਲ ਸੈਕਟਰ 37 ਚੰਡੀਗੜ੍ਹ ਬਨਾਮ ਆਰਮੀ ਬੁਆਏਜ਼ ਸਪੋਰਟਸ ਕੰਪਨੀ ਬੈਂਗਲੁਰੂ – 11-45 ਵਜੇ
ਕਿਸ਼ਤਿਜ ਹਾਈ ਸਕੂਲ ਜਮਸ਼ੇਦਪੁਰ ਬਨਾਮ ਸੋਫੀਆ ਕੋਨਵੈਂਟ ਸਕੂਲ ਸੋਨੀਪਤ- 1-30 ਵਜੇ
ਸਰਕਾਰੀ ਸਕੂਲ ਮੋਹਾਲੀ ਬਨਾਮ ਸਰਕਾਰੀ ਸਕੂਲ ਕੁਰਾਲੀ- 3-00 ਵਜੇ