13 ਸਾਲਾਂ ਬੱਚੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ
ਘਟਨਾ ਸੀ ਸੀ ਟੀ ਵੀ ਚ ਕੈਦ... ਪੁਲਿਸ ਕਰ ਰਹੀ ਜਾਂਚ
ਰੋਹਿਤ ਗੁਪਤਾ
ਗੁਰਦਾਸਪੁਰ , 20 ਨਵੰਬਰ 2023 : ਗੁਰਦਵਾਰਾ ਸਾਹਿਬ ਚ ਬੇਅਦਬੀਆ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਤਾਜਾ ਮਾਮਲਾ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਸਦਾਰੰਗ ਦੇ ਗੁਰਦਵਾਰਾ ਸਾਹਿਬ ਤੋਂ ਸਾਹਮਣੇ ਆਈ ਹੈ ਜਿਥੇ ਪਿੰਡ ਦੇ ਹੀ ਮਹਿਰਾ ਬਰਾਦਰੀ ਦੇ 13 ਸਾਲਾਂ ਬੱਚੇ ਵਲੋਂ ਗੁਰਦਵਾਰਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੜਾਹ ਪ੍ਰਸ਼ਾਦ ਦੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਗ਼ਏ ਅਤੇ ਪ੍ਰਸ਼ਾਦ ਵਿੱਚ ਥੁੱਕਿਆ ਗਿਆ l ਇਹ ਸਾਰੀ ਘਟਨਾ ਗੁਰਦਵਾਰਾ ਸਾਹਿਬ ਚ ਲੱਗੇ ਸੀ ਸੀ ਟੀ ਵੀ ਵਿਚ ਕੈਦ ਹੋ ਗਈ l ਮੌਕੇ ਤੇ ਪਹੁੰਚੀ ਪੁਲਿਸ ਟੀਮ ਵਲੋਂ ਬੱਚੇ ਨੂੰ ਕਾਬੁ ਕਰਦੇ ਹੋਏ ਤਫਤੀਸ਼ੀ ਸ਼ੁਰੂ ਕਰ ਦਿੱਤੀ ਗਈ ਹੈ
ਗੁਰਦਵਾਰਾ ਸਾਹਿਬ ਦੇ ਗ੍ਰੰਥੀ ਸਿੰਘ ਸੁਖਵਿੰਦਰ ਸਿੰਘ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਸਵੇਰ ਦੀ ਆਪਣੀ ਡਿਊਟੀ ਨਿਭਾ ਕੇ ਜਦੋਂ ਉਹ ਘਰ ਆਏ ਹੋਏ ਸੀ ਤਾਂ ਉਸ ਤੋਂ ਬਾਅਦ ਪਿੰਡ ਦਾ ਹੀ ਇਕ 13 ਸਾਲਾਂ ਬੱਚੇ ਵਲੋਂ ਗੁਰਦਵਾਰਾ ਸਾਹਿਬ ਅੰਦਰ ਜਾਕੇ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ l ਘਟਨਾ ਸੀ ਸੀ ਟੀ ਵੀ ਚ ਕੈਦ ਹੋ ਗਈ ਹੈ ਓਥੇ ਹੀ ਉਕਤ ਬੱਚੇ ਦੇ ਘਰ ਦੇ ਹਲਾਤ ਵੀ ਬਹੁਤੇ ਵਧੀਆ ਨਜ਼ਰ ਨਹੀਂ ਆਏ ਘਰ ਅੰਦਰ ਉਸਦੀ ਮਤਰੇਈ ਮਾਂ ਲਖਵਿੰਦਰ ਕੌਰ ਨੇ ਰੋ - ਰੋ ਕੇ ਦੱਸਿਆ ਕਿ ਇਹ ਉਸਦਾ ਮਤਰਾਇਆ ਪੁੱਤਰ ਹੈ l ਜਿਸਨੂੰ ਉਸਨੇ ਗੋਦ ਲੈ ਰਖਿਆ ਹੈ ਇਹ ਛੇਵੀਂ ਕਲਾਸ ਦਾ ਵਿੱਦਿਆਰਥੀ ਹੈ ਅਤੇ ਰੋਜ਼ਾਨਾ ਹੀ ਗੁਰਦਵਾਰਾ ਸਾਹਿਬ ਜਾਂਦਾ ਸੀ ਪਰ ਅੱਜ ਇਸਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ l ਜਿਸ ਦਾ ਸਾਨੂੰ ਵੀ ਬਹੁਤ ਦੁੱਖ ਹੈ ਪਰ ਇਸਨੇ ਇਵੇਂ ਕਿਉ ਕੀਤਾ ਇਸ ਬਾਰੇ ਸਾਨੂੰ ਕੁਝ ਪਤਾ ਨਹੀਂ l
ਓਥੇ ਹੀ ਸੰਬੰਧਿਤ ਥਾਣਾ ਰੰਗੜ ਨੰਗਲ ਦੇ ਇੰਚਾਰਜ ਐਸ ਐਚ ਓ ਸੁਖਵਿੰਦਰ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਗ੍ਰੰਥੀ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਜਲਦ ਹੀ ਕੀਤੀ ਜਾਵੇਗੀ l