ਟਰੈਕਟਰ ਨੇ ਮੋਟਰਸਾਈਕਲ ਸਵਾਰ ਦਰੜੇ ਇੱਕ ਦੀ ਮੌਤ
ਦੂਜਾ ਜ਼ਖਮੀ
ਜਗਰਾਉਂ , 20 ਨਵੰਬਰ 2023 : ਇੱਟਾਂ ਵਾਲੀ ਟਰੈਕਟਰ ਟਰਾਲੀ ਵੱਲੋਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਸਾਈਡ ਮਾਰ ਕੇ ਜ਼ਖਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਵਿੱਚੋਂ ਇੱਕ ਜਖਮੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸ਼ਿੰਗਾਰਾ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮਲਸੀਆਂ ਭਾਈ ਕੇ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਤੀਜਾ ਭਵਨਦੀਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਮਲਸੀਹਾਂ ਭਾਈਕੇ ਸਮੇਤ ਆਪਣੇ ਦੋਸਤ ਅਵਰਾਜ ਸਿੰਘ ਵਾਸੀ ਮਲਸੀਹਾਂ ਭਾਈਕੇ ਦੇ ਆਪਣੇ-ਆਪਣੇ ਮੋਟਰਸਾਈਕਲਾਂ ਪਰ ਸਵਾਰ ਹੋ ਕੇ ਗੁਰਦੁਆਰਾ ਨਾਨਕਸਰ ਸਾਹਿਬ ਕਲੇਰਾ ਮੱਥਾ ਟੇਕਣ ਲਈ ਜਾ ਰਹੇ ਸੀ। ਭਤੀਜੇ ਭਵਨਦੀਪ ਸਿੰਘ ਪਾਸ ਮੋਟਰਸਾਈਕਲ ਨੰਬਰੀ ਪੀ ਬੀ 04 ਆਰ 6890 ਮਾਰਕਾ ਪਲਟੀਨਾ ਜਿਸਦੇ ਮਗਰ ਉਸਦਾ ਦੋਸਤ ਅਵਰਾਜ ਸਿੰਘ ਬੈਠਾ ਸੀ।
ਜਦੋ ਸ਼ੇਰਪੁਰ ਕਲਾ ਤੋਂ ਅਮਰਗੜ ਕਲੇਰ ਰੋਡ ਤੇ ਲੁੱਕ ਵਾਲੀ ਫੈਕਟਰੀ ਪਾਸ ਪੈਦੇਂ ਮੋੜ ਪਰ ਪੁੱਜੇ ਤਾਂ ਅਮਰਗੜ ਕਲੇਰ ਸਾਈਡ ਤੋ ਇੱਕ ਸ਼ਵਰਾਜ 855 ਟਰੈਕਟਰ ਸਮੇਤ ਇੱਟਾ ਵਾਲੀ ਟਰਾਲੀ ਦੇ ਆਇਆ। ਜਿਸਦੇ ਡਰਾਇਵਰ ਨੇ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਬਿਨਾ ਹਾਰਨ ਦਿੱਤੇ ਭਤੀਜੇ ਦੇ ਮੋਟਰਸਾਈਕਲ ਵਿੱਚ ਆਪਣਾ ਟਰੈਕਟਰ ਮਾਰਿਆ ਅਤੇ ਆਪਣਾ ਟਰੈਕਟਰ ਟਰਾਲੀ ਮੌਕਾ ਤੋ ਭਜਾ ਕੇ ਲੈ ਗਿਆ। ਟਰੈਕਟਰ ਵੱਜਣ ਨਾਲ ਭਤੀਜਾ ਅਤੇ ਉਸਦਾ ਦੋਸਤ ਸਮੇਤ ਮੋਟਰਾਸਇਕਲ ਦੇ ਡਿੱਗ ਪਏ। ਜਿੰਨਾ ਦੇ ਗੰਭੀਰ ਸੱਟਾ ਲੱਗੀਆ ਅਤੇ ਮੋਟਰਸਾਇਕਲ ਟੁੱਟ ਗਿਆ। ਜਿੰਨਾ ਨੂੰ ਸਿਵਲ ਹਸਪਤਾਲ ਜਗਰਾਉ ਇਲਾਜ ਲਈ ਲਿਜਾਇਆ ਗਿਆ। ਭਵਨਦੀਪ ਸਿੰਘ ਦੇ ਜਿਆਦਾ ਗੰਭੀਰ ਸੱਟਾ ਹੋਣ ਕਰਕੇ ਉਸਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। -