ਭਾਸ਼ਾ ਭਵਨ ਵਿਖੇ ਇਨਾਮੀ “ਪੰਜਾਬੀ ਕਵਿਤਾ ਪ੍ਰਤਿਯੋਗਤਾ” ਕਰਵਾਈ ਗਈ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 20 ਨਵੰਬਰ 2023 : ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਪੰਜਾਬੀ ਮਾਹ ਸਮਾਗਮਾਂ ਦੀ ਲੜੀ ਤਹਿਤ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਭਾਸ਼ਾ ਭਵਨ ਵਿਖੇ ਇੱਕ ਇਨਾਮੀ “ਪੰਜਾਬੀ ਕਵਿਤਾ ਪ੍ਰਤਿਯੋਗਤਾ” ਕਰਵਾਈ ਗਈ। ਹੈਲਥ ਅਵੇਅਰਨੈਸ ਸੁਸਾਇਟੀ ਪਟਿਆਲਾ ਵੱਲੋਂ ਸਪਾਂਸਰ ਕੀਤੀ ਇਸ ਪ੍ਰਤਿਯੋਗਤਾ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਪਹੁੰਚੇ 40 ਦੇ ਕਰੀਬ ਪ੍ਰਤਿਯੋਗੀਆਂ ਨੇ ਭਾਗ ਲਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਜੀ ਐਸ ਅਨੰਦ, ਭਾਸ਼ਾ ਵਿਭਾਗ ਦੇ ਵਧੀਕ ਡਾਇਰੈਕਟਰ ਡਾ ਵੀਰਪਾਲ ਕੌਰ,ਡਿਪਟੀ ਡਾਇਰੈਕਟਰ ਸ੍ਰ ਸਤਨਾਮ ਸਿੰਘ, ਸ੍ਰ ਜਸਵੰਤ ਸਿੰਘ ਕੌਲੀ ਅਤੇ ਐਡਵੋਕੇਟ ਟੀ ਐਸ ਭਮਰਾ ਨੇ ਸ਼ਮੂਲੀਅਤ ਕੀਤੀ।
ਕਵਿਤਾ ਦੇ ਬਹੁਤ ਹੀ ਫਸਵੇਂ ਅਤੇ ਦਿਲਚਸਪ ਮੁਕਾਬਲੇ ਵਿੱਚ ਪਹਿਲਾ ਇਨਾਮ ਪਟਿਆਲਾ ਤੋਂ ਸਤੀਸ਼ ਵਿਦਰੋਹੀ ਨੇ ਜਿੱਤਿਆ। ਦੂਜਾ ਇਨਾਮ ਸੰਗਰੂਰ ਨੇੜਲੇ ਪਿੰਡ ਬੀਂਬੜ ਦੇ ਕਵੀ ਜੰਟੀ ਬੇਤਾਬ ਨੇ ਅਤੇ ਤੀਜਾ ਇਨਾਮ ਅਬੋਹਰ ਤੋਂ ਆਏ ਕਵੀ ਭੁਪਿੰਦਰ ਸਿੰਘ ਨੇ ਜਿੱਤਿਆ। ਪ੍ਰਤਿਯੋਗਤਾ ਵਿੱਚ ਜੱਜ ਸਾਹਿਬਾਨ ਦੀ ਭੂਮਿਕਾ ਡਾ ਸੋਨੀਆਂ (ਅੰਬਾਲਾ), ਸ਼ਾਇਰ ਗੁਰਪ੍ਰੀਤ ਅਤੇ ਐਡਵੋਕੇਟ ਬਲਵੰਤ ਭਾਟੀਆ (ਮਾਨਸਾ) ਨੇ ਬਾਖੂਬੀ ਨਿਭਾਈ। ਪ੍ਰਤਿਯੋਗਤਾ ਦੇ ਨਤੀਜੇ ਘੋਸ਼ਿਤ ਕਰਨ ਉਪਰੰਤ ਤਿੰਨੋਂ ਜੱਜ ਸਾਹਿਬਾਨਾਂ ਨੇ ਕਵਿਤਾ ਦੀ ਸ਼ਿਲਪ, ਸ਼ੈਲੀ, ਮਿਆਰ ਅਤੇ ਪੇਸ਼ਕਾਰੀ ਬਾਰੇ ਪੁੱਖਤਾ ਗੱਲਾਂ ਕੀਤੀਆਂ। ਪ੍ਰਤਿਯੋਗਤਾ ਤੋਂ ਉਪਰੰਤ ਮੰਚ ਦੀ ਪ੍ਰਬੰਧਕੀ ਟੀਮ ਦੇ ਅਹੁਦੇਦਾਰਾਂ ਵਿੱਚੋਂ ਗੁਰਚਰਨ ਸਿੰਘ ਚੰਨ ਪਟਿਆਲਵੀ, ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਦਰਸ਼ ਪਸਿਆਣਾ, ਸਮੇਤ ਕੁਝ ਚੋਣਵੇਂ ਸ਼ਾਇਰ ਚੋਂ ਨਵਦੀਪ ਮੁੰਡੀ, ਚਰਨ ਪੁਆਧੀ, ਗੁਰਦਰਸ਼ਨ ਗੁਸੀਲ, ਤਜਿੰਦਰ ਅਨਜਾਨਾ, ਮੰਗਤ ਖਾਨ, ਬਲਬੀਰ ਸਿੰਘ ਦਿਲਦਾਰ, ਸੁਖਵਿੰਦਰ ਚਹਿਲ, ਜਗਜੀਤ ਸਿੰਘ ਸਾਹਨੀ, ਕ੍ਰਿਸ਼ਨ ਧਿਮਾਨ, ਜੋਗਾ ਸਿੰਘ ਧਨੌਲਾ, ਸਮੇਤ ਸਮਾਜ ਸੇਵੀ ਕਾਕਾ ਰਾਮ ਵਰਮਾਂ, ਸ਼ਾਮ ਸਿੰਘ ਪ੍ਰੇਮ, ਸ਼ਲੇਂਦਰ ਕੁਮਾਰ, ਕੁਲਵੀਰ ਸਿੰਘ ਆਦਿ ਨੇ ਹਾਜ਼ਰੀ ਭਰੀ। ਫੋਟੋ ਸੈਸ਼ਨ ਗੁਰਪ੍ਰੀਤ ਸਿੰਘ ਜਖਵਾਲੀ ਅਤੇ ਸੁਖਵਿੰਦਰ ਸਿੰਘ ਨੇ ਸ਼ੂਟ ਕੀਤਾ।