ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਮੋਹਾਲੀ ਕੋਰਟ 'ਚ ਪੇਸ਼, ਪੁਲਿਸ ਨੂੰ ਮਿਲਿਆ 4 ਦਾ ਰਿਮਾਂਡ
ਰਵੀ ਜੱਖੂ
ਮੋਹਾਲੀ, 28 ਨਵੰਬਰ 2023 - ਅੱਜ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਵੱਲੋਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਥਾਣਾ ਮੋਹਾਲੀ ਵਿੱਚ ਦਰਜ ਫਰੌਤੀ ਅਤੇ ਅਸਲਾ ਐਕਟ ਤਹਿਤ ਜੇਲ ਤੋਂ ਪ੍ਰੋਡਕਸ਼ਨ ਵਰੰਟਾਂ ਤੇ ਲਿਆ ਕੇ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਉਸਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ ਗਏ ਹਨ।