ਭਾਣਜੀ ਦੇ ਵਿਆਹ ‘ਚ ਮਾਮੇ ਵੱਲੋਂ ਇੱਕ ਕਰੋੜ ਤੋਂ ਵੱਧ ਦਾ ਸ਼ਗਨ, ਨੋਟਾਂ ਦੇ ਢੇਰ ਗਿਣਦੇ-ਗਿਣਦੇ ਥੱਕ ਗਏ ਲੋਕ
ਰੇਵਾੜੀ, 28 ਨਵੰਬਰ 2023 - ਹਰਿਆਣਾ ਦੇ ਰੇਵਾੜੀ ਸ਼ਹਿਰ ‘ਚ ਇਕ ਵਿਅਕਤੀ ਨੇ ਆਪਣੀ ਭਾਣਜੀ ਦੇ ਵਿਆਹ ‘ਚ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਭਾਂਤ (ਸ਼ਗੁਨ) ਭਰ ਕੇ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਇਸ ਦੀ ਚਰਚਾ ਆਂਢ-ਗੁਆਂਢ ‘ਚ ਹੀ ਨਹੀਂ ਸਗੋਂ ਪੂਰੇ ਦੇਸ਼ ‘ਚ ਹੋ ਰਹੀ ਹੈ। ਰੇਵਾੜੀ 'ਚ ਜਦੋਂ ਇਕ ਭਰਾ ਆਪਣੀ ਵਿਧਵਾ ਭੈਣ ਦੇ ਘਰ ਭਾਂਤ ਭਰਨ ਗਿਆ ਤਾਂ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਕਿਉਂਕਿ ਸਤਬੀਰ ਨੇ ਆਪਣੀ ਭੈਣ ਨੂੰ ਸ਼ਗਨ ਵਜੋਂ ਇੱਕ ਕਰੋੜ 1 ਲੱਖ 51 ਹਜ਼ਾਰ ਰੁਪਏ ਦਿੱਤੇ ਸਨ।
ਵਿਧਵਾ ਭੈਣ ਦੇ ਘਰ ਭਰਾ ਨੇ ਨੋਟਾਂ ਦਾ ਢੇਰ ਲਗਾ ਦਿੱਤਾ। ਉਸ ਨੇ ਨਕਦ ਇਕ ਕਰੋੜ, 1 ਲੱਖ, 11 ਹਜ਼ਾਰ 101 ਰੁਪਏ ਸ਼ਗਨ ਵਜੋਂ ਦਿੱਤੇ। ਇੰਨਾ ਹੀ ਨਹੀਂ ਉਸ ਨੇ ਕਰੋੜਾਂ ਰੁਪਏ ਦੇ ਗਹਿਣੇ ਵੀ ਦਿੱਤੇ। ਇਸ ਭਾਂਤ ‘ਚ ਦਿੱਤੇ ਗਏ ਕੈਸ਼ ਦੀ ਵੀਡੀਓ ਕਾਫੀ ਚਰਚਾ ‘ਚ ਹੈ।
ਜਾਣਕਾਰੀ ਮੁਤਾਬਿਕ ਰੇਵਾੜੀ ਦੇ ਦਿੱਲੀ-ਜੈਪੁਰ ਹਾਈਵੇਅ ਨਾਲ ਲੱਗਦੇ ਪਿੰਡ ਅਸਲਵਾਸ ਦੇ ਰਹਿਣ ਵਾਲੇ ਸਤਬੀਰ ਦੀ ਭੈਣ ਸਿੰਦਰਪੁਰ ‘ਚ ਵਿਆਹੀ ਹੋਈ ਸੀ।ਸਤਬੀਰ ਦੀ ਇਕਲੌਤੀ ਭੈਣ ਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਸਦੀ ਇੱਕ ਹੀ ਭਾਣਜੀ ਹੈ। ਜਿਸ ਦੇ ਵਿਆਹ ਸਮੇ ਸਤਬੀਰ ਨੇ ਭਾਂਤ ਦੀ ਰਸਮ ਕਰਨ ਲਈ ਆਪਣੇ ਪਿੰਡ ਦੇ ਲੋਕਾਂ ਨਾਲ ਆਪਣੀ ਭੈਣ ਦੇ ਘਰ ਪਹੁੰਚਿਆ।
ਸ਼ਾਮ ਨੂੰ ਜਦੋਂ ਰਸਮ ਸ਼ੁਰੂ ਹੋਈ ਤਾਂ ਉਥੇ ਮੌਜੂਦ ਹਰ ਕੋਈ ਵਿਅਕਤੀ ਦੰਗ ਰਹਿ ਗਿਆ। ਸਤਬੀਰ ਨੇ ਆਪਣੀ ਭੈਣ ਦੇ ਘਰ 500 ਰੁਪਏ ਦੇ ਨੋਟਾਂ ਦੇ ਬੰਡਲਾ ਦੇ ਢੇਰ ਲਗਾ ਦਿੱਤੇ। 1 ਕਰੋੜ, 1 ਲੱਖ, 11 ਹਜ਼ਾਰ 101 ਰੁਪਏ ਸ਼ਗਨ ਵਜੋਂ ਦਿੱਤੇ ਗਏ। ਇਸ ਤੋਂ ਇਲਾਵਾ ਸਤਬੀਰ ਨੇ ਆਪਣੀ ਭੈਣ ਅਤੇ ਭਾਣਜੀ ਨੂੰ ਕਰੋੜਾਂ ਰੁਪਏ ਦੇ ਗਹਿਣੇ ਅਤੇ ਹੋਰ ਸਾਮਾਨ ਵੀ ਦਿੱਤਾ।
ਦੱਸਿਆ ਜਾਂਦਾ ਹੈ ਕਿ ਸਤਬੀਰ ਦਾ ਆਪਣਾ ਕਰੇਨ ਦਾ ਕਾਰੋਬਾਰ ਹੈ। ਉਹ ਪਿੰਡ ਵਿੱਚ ਹੀ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਚੰਗੀ ਜ਼ਮੀਨ ਦਾ ਮਾਲਕ ਸਤਬੀਰ ਸ਼ੁਰੂ ਤੋਂ ਹੀ ਆਪਣੀ ਭੈਣ ਦੀ ਮਦਦ ਕਰਦਾ ਆ ਰਿਹਾ ਹੈ। ਅਜਿਹੇ ‘ਚ ਜਦੋਂ ਉਨ੍ਹਾਂ ਦੀ ਭੈਣ ਦੀ ਬੇਟੀ ਦਾ ਵਿਆਹ ਆਇਆ ਤਾਂ ਉਨ੍ਹਾਂ ਨੇ ਭਾਤ ਦੇ ਰੂਪ ‘ਚ ਅਜਿਹੀ ਮਿਸਾਲ ਕਾਇਮ ਕੀਤੀ ਕਿ ਹੁਣ ਪੂਰੇ ਦੇਸ਼ ‘ਚ ਇਸ ਦੀ ਚਰਚਾ ਹੋ ਰਹੀ ਹੈ।