ਅੰਮ੍ਰਿਤਸਰ ਪੁਲਿਸ ਨੇ 19 ਸਾਲਾ ਨੌਜਵਾਨ ਨੂੰ 10 ਪਿਸਤੌਲਾਂ ਸਮੇਤ ਕੀਤਾ ਕਾਬੂ
- ਆਪਣੇ ਦੁਸ਼ਮਨ ਗਿਰੋਹਾਂ ਅਤੇ ਹੋਰ ਵਾਰਦਾਤਾਂ ਲਈ ਜੱਗੂ ਭਗਵਾਨਪੁਰੀਏ ਗੈਂਗ ਨੇ ਮੰਗਵਾਈ ਸੀ ਖੇਪ
ਕੁਲਵਿੰਦਰ ਸਿੰਘ
ਅੰਮ੍ਰਿਤਸਰ 29 ਨਵੰਬਰ 2023 - ਅੰਮ੍ਰਿਤਸਰ ਪੁਲਿਸ ਨੇ ਜੱਗੂ ਭਗਵਾਨਪੁਰੀਆ ਗੈਂਗਸਟਰ ਦੇ ਨੈਟਵਰਕ ਚੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਇਸ ਸਬੰਧ ਵਿੱਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੱਧ ਪ੍ਰਦੇਸ਼ ਤੋਂ ਰਾਜ ਵਿੱਚ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਨ ਲਈ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕੀਤੇ ਜਾਣ ਦੀ ਗੁਪਤ ਸੂਚਨਾ 'ਤੇ ਏਡੀਸੀਪੀ ਸਿਟੀ-3 ਅਭਿਮਨਿਊ ਰਾਣਾ ਦੀ ਅਗਵਾਈ ਹੇਠ ਥਾਣਾ ਮਕਬੂਲਪੁਰਾ ਮੁਖੀ ਮੋਹਿਤ ਕੁਮਾਰ ਨਾਲ ਪੁਲਿਸ ਟੀਮ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਮਕਬੂਲਪੁਰਾ ਖੇਤਰ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ, ਤੋਂ ਮੁਲਜ਼ਮ ਨੂੰ ਕਾਬੂ ਕੀਤਾ।
ਉਨ੍ਹਾਂ ਕਿਹਾ, "ਪੁੱਛਗਿੱਛ ਦੌਰਾਨ, ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਮੱਧ ਪ੍ਰਦੇਸ਼ ਤੋਂ ਹਥਿਆਰ ਖਰੀਦਣ ਲਈ 'ਹਵਾਲਾ' ਰਾਹੀਂ ਪੈਸੇ ਪ੍ਰਾਪਤ ਕੀਤੇ ਸਨ।" ਨੈੱਟਵਰਕ ਨੂੰ ਖਤਮ ਕਰਨ ਲਈ ਪੂਰੀ ਖਰੀਦ ਅਤੇ ਸਪਲਾਈ ਤੋੜ੍ਨ ਲਈ ਪੁਲਿਸ ਨੂੰ ਕਾਫੀ ਮਸ਼ਕਤਦਾ ਸਾਹਮਣਾ ਕਰਨਾ ਪਿਆ।
ਮੁਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗਰੋਹ ਆਪਣੇ ਵਿਰੋਧੀ ਗੈਂਗ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਿਹਾ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜੱਸੀ ਵਜੋਂ ਹੋਈ ਹੈ ਪੁਲਿਸ ਟੀਮ ਨੇ 10 ਪਿਸਤੌਲ ਵੀ.32 ਬੋਰ, ਇੱਕ ਬੈਕਪੈਕ ਅਤੇ ਇੱਕ ਮੋਟਰਸਾਈਕਲ ਪਲੈਟੀਨਾ ਬਰਾਮਦ ਕੀਤੇ ਹਨ ਦਾ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਸਬੰਧੀ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਵਿਚਕਾਰ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਆਏ ਦਿਨ ਹੀ ਮੁਜਰਮਾਂ ਨੂੰ ਗ੍ਰਫਤਾਰ ਕਰਨ ਦਾ ਸਿਲਸਿਲਾ ਜਾਰੀ ਹੈ। ਇਸ ਸਿਲਸਿਲੇ ਤਹਿਤ ਹੀ ਕੁਝ ਦਿਨ ਪਹਿਲਾਂ ਰੰਜਿਸ਼ ਦੇ ਤਹਿਤ ਚਲਾਈ ਗਈ ਗੋਲੀ ਵਿੱਚ ਜ਼ਖਮੀ ਹੋਏ ਨੌਜਵਾਨ ਮਾਮਲੇ ਵਿੱਚ ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਨੇ ਇਰਾਦਾ ਕਤਲ ਵਿੱਚ ਲੋੜੀਂਦੇ 06 ਸੰਗੀਨ ਅਧਰਾਧੀਆਂ ਨੂੰ ਵਾਰਦਾਤ ਸਮੇਂ ਵਰਤੇ ਹਥਿਆਰਾ ਸਮੇਤ ਕਾਬੂ ਕੀਤਾ ਹੈ।ਵਾਰਦਾਤ ਸਮੇਂ ਵਰਤੇ ਦੋਸੀ ਗੌਤਮ ਸ਼ਰਮਾ ਪਾਸੋਂ 01 ਪਿਸਟਲ .32 ਬੋਰ ਸਮੇਤ 05 ਰੌਂਦ, ਦੋਸੀ ਦਾਨਿਸ ਸੇਠੀ ਪਾਸੋਂ 01 ਪਿਸਟਲ .30 ਬੋਰ ਸਮੇਤ 05 ਰੌਂਦ, ਅਤੇ ਦੋਸੀ ਆਦੀ ਸਿਆਲ ਪਾਸੋਂ ਦਾਤਰ ਬ੍ਰਾਮਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੀ 24 ਨਵੰਬਰ ਨੂੰ ਮੁਦੱਈ ਮੁਕੱਦਮਾਂ ਸੂਜਲ ਪੁੱਤਰ ਬੱਗਾ ਸਿੰਘ ਵਾਸੀ ਏਕਤਾ ਨਗਰ, ਚਮਰੰਗ ਰੋਡ, ਅਮ੍ਰਿਤਸਰ ਦੇ ਬਿਆਨ ਦੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ ਕਿ ਉਹ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬਾਹਰ ਹੈਰੀਟੇਜ ਅਸਟੇਟ ਪਰ ਫੋਟੋਆ ਸ਼ੂਟ ਕਰਨ ਨੂੰ ਲੈ ਕੇ ਪੁਰਾਣੀ ਰੰਜਿਸ ਰੱਖਦਿਆ ਹੋਇਆ 06 ਵਿਅਕਤੀਆਂ ਵੱਲੋਂ ਪਿਸਤੌਲ ਤੇ ਦਾਤਰ ਨਾਲ ਉਸਤੇ ਮਾਰ ਦੇਣ ਦੀ ਨੀਅਤ ਨਾਲ ਸਿੱਧੀਆ ਗੋਲੀਆਂ ਚਲਾਈਆ ਜਿਨਾਂ ਵਿੱਚੋਂ ਇਕ ਗੋਲੀ ਮੁਦੱਈ ਸੂਜਲ ਦੇ ਸੱਜੇ ਪੱਟ ਤੇ ਲੱਗੀ।ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਮੁਕੱਦਮਾਂ ਵਿੱਚ ਲੋਂੜੀਂਦੇ ਦੋਸ਼ੀਆਂ ਨੂੰ ਕਾਂਗੜਾ (ਹਿਮਾਚਲ ਪ੍ਰਦੇਸ) ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੰਨਾਂ ਦੀ ਪਹਿਚਾਣ 1ਕਾਰਤਿਕ ਸੇਠੀ, 2ਦਾਨਿਸ ਸੇਠੀ ਪੁੱਤਰ ਸੁਰੇਸ ਕੁਮਾਰ ਸੋਠੀ ਵਾਸੀਆਂਨ ਗਲੀ ਕੰਬੋਅ, ਲੱਕੜ ਮੰਡੀ, ਅਮ੍ਰਿਤਸਰ, 3 ਆਦੀ ਸਿਆਲ ਪੁੱਤਰ ਸੁਰਿੰਦਰ ਸਿਆਲ ਵਾਸੀ ਭੂਸਨਪੁਰਾ, ਹਾਲ ਕੋਟ ਮਿੱਤ ਸਿੰਘ, 4 ਗੌਤਮ ਧਰਮਾ ਪੁੱਤਰ ਅਸੋਕ ਕੁਮਾਰ ਵਾਸੀ ਗਲੀ ਫੱਟ ਵਾਲੀ, ਚੌਕ ਭੌੜੀ ਵਾਲਾ, ਅਮ੍ਰਿਤਸਰ, 5 ਨਿਤਨ ਚੌਧਰੀ ਉਰਫ ਬੁੱਢਾ ਪੁਤਰ ਸਤਪਾਲ ਸਿੰਘ ਵਾਸੀ ਭੂਸਨਪੁਰਾ ਅਮ੍ਰਿਤਸਰ ਅਤੇ 6 ਬੌਬੀ ਸਿੰਘ ਪੁਤਰ ਦਮਨ ਸਿੰਘ ਵਾਸੀ ਪਿੰਡ ਤਲਵੰਡੀ ਸਾਧੂ ਮਹੱਲਾ ਡਿੱਖਾ ਵਾਲਾ ਬਠਿੰਡਾ ਵਜੋਂ ਹੋਈ ਹੈ।
ਇਹਨਾਂ ਦੇ ਖਿਲਾਫ਼ ਥਾਣਾ ਬੀ ਡਵੀਜਨ ਅੰਮ੍ਰਿਤਸਰ ਨੇ ਮੁਕਦਮਾ ਨੰਬਰ 355 ਮਿਤੀ 24-11- 2023* ਜੁਰਮ 307,323, 234, 506, 148,149 ਭ.ਦ ,25,27-54-59 ਅਸਲਾ ਐਕਟ ਥਾਣਾ ਬੀ ਡਵੀਜਨ ਅੰਮ੍ਰਿਤਸਰ ਦਰਜ਼ ਕੀਤਾ ਗਿਆ ਹੈ।ਜਿਕਰ ਯੋਗ ਹੈ ਕਿ ਉਕਤ ਮੁਕਦਮਾ ਤੋਂ ਇਲਾਵਾ ਦੋਸ਼ੀ 1 ਦਾਨਿਸ਼ ਸੇਠੀ, 2ਗੌਤਮ ਸ਼ਰਮਾ, 3ਨਿਤਨ ਚੌਧਰੀ ਅਤੇ 4 ਬੌਬੀ ਸਿੰਘ ਵਲੋਂ ਮਿਤੀ 28-0 6-2023 ਨੂੰ ਗਰੀਨ ਐਵਨਿਊ ਅਮ੍ਰਿਤਸਰ ਵਿਖੇ ਇੱਕ ਮਿਲਕ ਬੂਥ ਤੋਂ 42,000/- ਰੁਪੈ, ਗੰਨ ਪੁਆਇੰਟ ਤ ਖੋਹ ਕੀਤੇ ਸਨ। ਜਿਸ ਸਬੰਧੀ ਇਹਨਾਂ ਖਿਲਾਫ ਮੁਕਦਮਾ ਨੰਬਰ 142 ਮਿਤੀ 28-06-2023 ਜੁਰਮ 379-ਬੀ 134 ਭ.ਦ 25-54-59 ਅਸਲਾ ਐਕਟ ਥਾਣਾ ਸਿਵਲ ਲਾਈਨਜ ਅਮ੍ਰਿਤਸਰ ਵਿਖੇ ਦਰਜ ਹੈ । ਥਾਣਾ ਬੀ ਡਿਵੀਜ਼ਨ ਦੇ ਮੁਖੀ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਇਹਨਾਂ ਸਾਰਿਆਂ ਦੋਸ਼ੀਆਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ