← ਪਿਛੇ ਪਰਤੋ
ਪਾਣੀਆਂ ਦੇ ਮੁੱਦੇ ਤੇ 18 ਜਨਵਰੀ ਨੂੰ ਚੰਡੀਗੜ੍ਹ ਵਿੱਚ ਮੋਰਚਾ ਲਗਾਵਾਂਗੇ : ਰਾਜੇਵਾਲ
ਰਵੀ ਜੱਖੂ
ਚੰਡੀਗੜ੍ਹ 2 ਦੰਸਬਰ 2023 : ਪਾਣੀਆਂ ਦੇ ਮੁੱਦੇ ਤੇ ਗੱਲ ਕਰਦੇ ਹੋਏ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪਾਣੀਆਂ ਦੇ ਮੁੱਦੇ ਤੇ 18 ਜਨਵਰੀ ਨੂੰ ਚੰਡੀਗੜ੍ਹ ਵਿੱਚ ਮੋਰਚਾ ਲਗਾਵਾਂਗੇ। ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮਾਸਲੇ 'ਤੇ ਸਰਕਾਰ ਨੂੰ ਨੋਟਿਸ ਦੇ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਖਤਮ ਹੋ ਚੁੱਕਾ ਹੈ, ਉਨ੍ਹਾਂ ਹੋਰ ਕਿਹਾ ਕਿ ਕੇਂਦਰ ਸਰਕਾਰ ਨੇ ਵੀ ਪਾਣੀਆ ਦੀ ਵੰਡ ਵਿਚ ਪੰਜਾਬ ਨਾਲ ਧੋਖਾ ਕੀਤਾ ਹੈ। ਰਾਜੇਵਾਲ ਨੇ ਕਿਹਾ ਕਿ ਇਸ ਵਾਰ ਅਸੀ ਧਰਨੇ ਲਈ ਮੋਹਾਲੀ ਵਿਚ ਹੀ ਨਹੀਂ ਬੈਠਾਂਗੇ ਸਗੋਂ ਚੰਡੀਗੜ੍ਹ ਦਾਖ਼ਲ ਹੋਵਾਂਗੇ।
Total Responses : 218