ਸ਼ੁਰੂਆਤੀ ਰੁਝਾਨ: ਮੱਧ ਪ੍ਰਦੇਸ਼ ’ਚ ਭਾਜਪਾ ਤੇ ਬਾਕੀ ਤਿੰਨ ਰਾਜਾਂ ਵਿਚ ਕਾਂਗਰਸ ਅੱਗੇ (ਸਵੇਰੇ 9.05 ਵਜੇ ਤੱਕ)
ਨਵੀਂ ਦਿੱਲੀ, 3 ਦਸੰਬਰ, 2023: ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਵਿਚ ਮੱਧ ਪ੍ਰਦੇਸ਼ ਵਿਚ ਭਾਜਪਾ ਤੇ ਬਾਕੀ ਤਿੰਨ ਰਾਜਾਂ ਰਾਜਸਥਾਨ, ਛਤੀਸਗੜ੍ਹ ਤੇ ਤਿਲੰਗਾਨਾ ਵਿਚ ਕਾਂਗਰਸ ਅੱਗੇ ਹੈ।
ਮੱਧ ਪ੍ਰਦੇਸ਼ ਦੇ 197 ਸੀਟਾਂ ਦੇ ਰੁਝਾਨ ਵਿਚੋਂ ਭਾਜਪਾ 112 ਅਤੇ ਕਾਂਗਰਸ 85 ਸੀਟਾਂ ’ਤੇ ਅੱਗੇ ਹੈ, ਰਾਜਸਥਾਨ ਵਿਚ 194 ਵਿਚੋਂ 95 ’ਤੇ ਕਾਂਗਰਸ ਤੇ 94 ’ਤੇ ਭਾਜਪਾ ਅੱਗੇ ਹੈ, ਤਿਲੰਗਾਨਾ ਵਿਚ 95 ਵਿਚੋਂ 52 ’ਤੇ ਕਾਂਗਰਸ ਤੇ 36 ’ਤੇ ਬੀ ਆਰ ਐਸ ਅੱਗੇ ਹੈ ਤੇ ਛਤੀਸਗੜ੍ਹ ਵਿਚ 84 ਵਿਚੋਂ 47 ’ਤੇ ਕਾਂਗਰਸ ਤੇ 37 ’ਤੇ ਭਾਜਪਾ ਅੱਗੇ ਹੈ।