ਤਿੰਨ ਰਾਜਾਂ ’ਚ ਭਾਜਪਾ ਅੱਗੇ, ਇਕ ਵਿਚ ਕਾਂਗਰਸ (ਸਵੇਰੇ 10.30 ਵਜੇ)
ਨਵੀਂ ਦਿੱਲੀ, 3 ਦਸੰਬਰ, 2023: ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤਹਿਤ ਚਲ ਰਹੀ ਵੋਟਾਂ ਦੀ ਗਿਣਤੀ ਵਿਚ ਤਿੰਨ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛਤੀਸਗੜ੍ਹ ਵਿਚ ਭਾਜਪਾ ਅੱਗੇ ਚਲ ਰਹੀ ਹੈ ਜਦੋਂ ਕਿ ਇਕ ਰਾਜ ਤਿਲੰਗਾਨਾ ਵਿਚ ਕਾਂਗਰਸ ਅੱਗੇ ਚਲ ਰਹੀ ਹੈ।
ਸਵੇਰੇ 10.29 ਵਜੇ ਤੱਕ ਹੋਈ ਗਿਣਤੀ ਮੁਤਾਬਕ ਮੱਧ ਪ੍ਰਦੇਸ਼ ਵਿਚ ਭਾਜਪਾ 155 ਸੀਟਾਂ ਜਦੋਂ ਕਿ ਕਾਂਗਰਸ 74 ਸੀਟਾਂ ’ਤੇ ਅੱਗੇ ਹੈ। ਰਾਜਸਥਾਨ ਵਿਚ ਭਾਜਪਾ 107 ਸੀਟਾਂ ਜਦੋਂ ਕਿ ਕਾਂਗਰਸ 76 ਸੀਟਾਂ ’ਤੇ ਅੱਗੇ ਹੈ, ਛਤੀਸਗੜ੍ਹ ਵਿਚ ਪਾਜਪਾ 53 ਸੀਟਾਂ ਜਦੋਂ ਕਿ ਕਾਂਗਰਸ 35 ਸੀਟਾਂ ’ਤੇ ਅੱਗੇ ਹੈ। ਤਿਲੰਗਾਨਾ ਵਿਚ ਕਾਂਗਰਸ 66 ਸੀਟਾਂ ਅਤੇ ਬੀ ਆਰ ਐਸ 40 ਸੀਟਾਂ ’ਤੇ ਅੱਗੇ ਹੈ।