ਮਿਜ਼ੋਰਮ ਚੋਣ ਨਤੀਜੇ, ਭਾਰਤੀ ਜਨਤਾ ਪਾਰਟੀ ਨੇ ਵੀ ਦੋ ਸੀਟਾਂ ਜਿੱਤੀਆਂ
ਨਵੀਂ ਦਿੱਲੀ , 4 ਦਸੰਬਰ 2023 : ਮਿਜ਼ੋਰਮ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਮਿਜ਼ੋਰਮ ਵਿੱਚ ZPM ਨੇ 25 ਸੀਟਾਂ ਜਿੱਤੀਆਂ ਹਨ। ਜਦਕਿ 7 ਸੀਟਾਂ 'ਤੇ MNF ਦੀ ਜਿੱਤ ਪੱਕੀ ਹੈ। ਭਾਰਤੀ ਜਨਤਾ ਪਾਰਟੀ ਨੇ ਵੀ ਦੋ ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਦਾ ਖਾਤਾ ਵੀ ਅਜੇ ਤੱਕ ਨਹੀਂ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ZPM 02, MNF-03, ਭਾਜਪਾ-00 ਅਤੇ ਕਾਂਗਰਸ-01 ਸੀਟਾਂ 'ਤੇ ਅੱਗੇ ਚੱਲ ਰਹੀ ਹੈ।