Sant Bhindrawale ਦੇ ਭਤੀਜੇ ਤੇ ਨਾਮੀ ਖਾਲ਼ਿਸਤਾਨੀ ਲੀਡਰ ਭਾਈ ਲਖਬੀਰ ਸਿੰਘ ਰੋਡੇ ਦਾ ਦੇਹਾਂਤ -NIA ਦੀ ਮੋਸਟ Wanted ਲਿਸਟ 'ਚ ਸੀ ਸ਼ਾਮਲ
ਚੰਡੀਗੜ੍ਹ, 05 ਦਸੰਬਰ, 2023:
NIA ਤੇ ਹੋਰ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਸਭ ਤੋਂ ਵੱਧ ਲੋਂੜੀਦੇ ਖਾਲ਼ਿਸਤਾਨੀ ਭਾਈ ਲਖਬੀਰ ਸਿੰਘ ਰੋਡੇ ਦਾ ਦੇਹਾਂਤ ਹੋ ਗਿਆ ਦੱਸਿਆ ਜਾਂਦਾ ਹੈ । 2 ਦਿਸੰਬਰ ਨੂੰ ਭਾਈ ਰੋਡੇ ਦਿਲ ਦੇ ਦੌਰੇ ਕਰਨ ਅਕਾਲ ਚਲਾਣਾ ਕਰ ਗਏ ਸਨ । ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਸਿੱਖ ਮਰਿਆਦਾ ਅਨੁਸਾਰ ਕੀਤਾ ਗਿਆ। ਓਹ ਪਾਕਿਸਤਾਨ ਵਿੱਚ ਰਹਿ ਰਹੇ ਦੱਸੇ ਜਾਂਦੇ ਸਨ ।
ਭਾਈ ਰੋਡੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਸਨ ਅਤੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੇ ਭਰ ਸਨ। ਭਾਈ ਜਸਬੀਰ ਸਿੰਘ ਰੋਡੇ ਨੇ ਇਸ ਦੀ ਪੁਸ਼ਟੀ ਕੀਤੀ ਹੈ .ਸਵਰਗੀ ਭਾਈ ਲਖਬੀਰ ਸਿੰਘ ਦਾ ਪਰਿਵਾਰ ਟੋਰਾਂਟੋ ( ਕੈਨੇਡਾ ) ਵਿੱਚ ਰਹਿੰਦਾ ਹੈ
ਇਸੇ ਦੌਰਾਨ ਦਲ ਖਾਲਸਾ ਲੀਡਰ ਕੰਵਰਪਾਲ ਸਿੰਘ ਬਿੱਟੂ ਨੇ ਭਾਈ ਰੋਡੇ ਦੀ ਮੌਤ ਤੇ ਡੂੰਘਾ ਦੁਖ ਜ਼ਾਹਿਰ ਕੀਤਾ ਹੈ.
ਭਾਈ ਜਸਵੀਰ ਸਿੰਘ ਰੋਡੇ ਨੇ ਇਹ ਸ਼ੋਕ ਸੁਨੇਹਾ ਪੋਸਟ ਕੀਤਾ ਹੈ
ਸੰਤ ਭਿੰਡਰਾਾਂਵਲਿਆਂ ਦੇ ਭਤੀਜੇ ਅਮਰ ਸ਼ਹੀਦ ਭਾਈ ਜਗੀਰ ਸਿੰਘ ਦੇ ਸਪੁੱਤਰ ੇਅਮਰ ਸ਼ਹੀਦ ਭਾਈ ਸਵਰਨ ਸਿੰਘ ਦੇ ਭਰਾਤਾ ਜਲਾਵਤਨੀ ਜੁਝਾਰੂ ਸਿੱਖ ਭਾਈ ਲਖਵੀਰ ਸਿੰਘ ਰੋਡੇ ਅਕਾਲ ਚਲਾਣਾ ਕਰ ਗਏ।
ਲਖਵੀਰ ਸਿੰਘ ਰੋਡੇ ਦੀ ਉਮਰ 72 ਸਾਲ ਸੀ .