ਪੰਜਾਬ ਵਿਚ ਨਸ਼ੇ ਵਿਰੁਧ ਮੁੱਖ ਮੰਤਰੀ ਮਾਨ ਦਾ ਐਲਾਨ
ਚੰਡੀਗੜ੍ਹ, 5 ਦਸੰਬਰ 2023 : ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰ ਕੇ ਐਲਾਨ ਕੀਤਾ ਕਿ ਪੰਜਾਬ ਵਿਚ ਨਸ਼ੇ ਨੂੰ ਖ਼ਤਮ ਕਰਨ ਲਈ ਇਕ ਹੋਰ ਹੰਭਲਾ ਮਾਰਿਆ ਜਾ ਰਿਹਾ ਹੈ।
ਮਾਨ ਨੇ ਟਵੀਟ ਵਿਚ ਲਿਖਿਆ : ਅੱਜ ਪੰਜਾਬ ਦੇ ਸਾਰੇ CP ਤੇ SSP ਨਾਲ ਮੀਟਿੰਗ ਕੀਤੀ ਤੇ ਸਾਰਿਆਂ ਨੂੰ ਨਸ਼ਿਆਂ ਖਿਲਾਫ ਆਰ-ਪਾਰ ਦੀ ਲੜਾਈ ਨੂੰ ਹੋਰ ਤੇਜ ਕਰਨ ਨੂੰ ਕਿਹਾ...ਨਾਲ ਹੀ ਨਸ਼ਿਆਂ 'ਤੇ ਥੱਲਿਓਂ ਸਖ਼ਤਾਈ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਅਫ਼ਸਰਾਂ ਨੂੰ ਲੋਕਾਂ ਵਿਚਕਾਰ ਤੇ ਪਿੰਡਾਂ 'ਚ ਜਾਕੇ ਲੋਕਾਂ ਦੇ ਮਸਲੇ ਹੱਲ ਕਰਨ ਨੂੰ ਕਿਹਾ...
ਅਸੀਂ ਚਾਹੁੰਦੇ ਹਾਂ ਕਿ ਸਾਡੇ ਅਫ਼ਸਰ ਬਿਨਾਂ ਕਿਸੇ ਦਬਾਅ ਤੋਂ ਦਿਲੇਰੀ ਨਾਲ ਕੰਮ ਕਰਨ ਤਾਂ ਜੋ ਸਾਢੇ 3 ਕਰੋੜ ਪੰਜਾਬੀ ਮਹਿਫੂਜ਼ ਰਹਿਣ...