ਰਾਜਪਾਲ ਪੁਰੋਹਿਤ ਤਿੰਨ ਬਿੱਲ ਰਾਸ਼ਟਰਪਤੀ ਨੂੰ ਭੇਜਣਗੇ
ਚੰਡੀਗੜ੍ਹ, 6 ਦਸੰਬਰ 2023 : ਰਾਜਪਾਲ, ਪੰਜਾਬ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 200 ਦੇ ਅਨੁਸਾਰ ਤਿੰਨ ਬਿਲਾਂ ਨੂੰ ਰਿਜ਼ਰਵ ਕੀਤਾ ਹੈ। ਹੁਣ ਰਾਜਪਾਲ ਇਹ ਹੇਠਾਂ ਲਿਖੇ 3 ਬਿਲ ਰਾਸ਼ਟਰਪਤੀ ਨੂੰ ਭੇਜਣਗੇ।
1. ਪੰਜਾਬ ਯੂਨੀਵਰਸਿਟੀਜ਼ ਲਾਅਜ਼ (ਸੋਧ) ਬਿੱਲ, 2023
2. ਸਿੱਖ ਗੁਰਦੁਆਰੇ (ਸੋਧ) ਬਿੱਲ, 2023।
3. ਪੰਜਾਬ ਪੁਲਿਸ (ਸੋਧ) ਬਿੱਲ, 2023।