ਵਿਸ਼ਵ ਪੰਜਾਬੀ ਸਭਾ ਵੱਲੋਂ ਟੋਰਾਂਟੋ ਤੇ ਨੇੜਲੇ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ ਕਰਨ ਦਾ ਫੈਸਲਾ
ਟੋਰਾਂਟੋ, 7 ਦਸੰਬਰ, 2023: ਡਾ . ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਵੱਲੋਂ ਇੱਕ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ , ਜਿਸ ਵਿੱਚ ਟੋਰਾਂਟੋ ਤੇ ਇਸਦੇ ਆਸ ਪਾਸ ਦੀਆਂ ਉਹਨਾਂ ਸਿਰਮੌਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਏਗਾ , ਜਿਹਨਾਂ ਨੇ ਅਲੱਗ - ਅਲੱਗ ਖੇਤਰਾਂ ਜਿਵੇਂ ਸਾਹਿਤ , ਕਲਾ , ਵਿਗਿਆਨ, ਰਾਜਨੀਤੀ , ਖੇਡਾਂ , ਬਿਜਨਿਸ, ਸੋਸ਼ਲ ਵਰਕ ਜਾਂ ਕੋਈ ਵੀ ਖ਼ਿਤਾਬ ਜਿਤਿਆ ਹੋਵੇ ਅਤੇ ਹੋਰ ਕਿਸੇ ਵੀ ਖਿੱਤਿਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੋਵੇ । ਰਮਿੰਦਰ ਵਾਲੀਆ ਸਹਿਯੋਗੀ ਵਿਸ਼ਵ ਪੰਜਾਬੀ ਸਭਾ ਇੰਚਾਰਜ ਵਿਸ਼ਵ ਪੰਜਾਬੀ ਭਵਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਕੁਝ ਵੀ ਪ੍ਰਾਪਤੀ ਕੀਤੀ ਹੈ ਤਾਂ ਤੁਸੀਂ ਸਾਨੂੰ ਆਪਣੀ ਤੇ ਆਪਣੀਆਂ ਪ੍ਰਾਪਤੀਆਂ ਦੀ ਡੀਟੇਲ ਭੇਜੋ । ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਵੱਲੋਂ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਸਨਮਾਨਿਤ ਕੀਤਾ ਜਾਏਗਾ ।