Ludhiana Police ਵੱਲੋਂ ਰੇਲਵੇ ਸਟੇਸ਼ਨ 'ਤੇ ਅਚਨਚੇਤ ਚੈਕਿੰਗ
ਲੁਧਿਆਣਾ, 8 ਦਸੰਬਰ 2023- ਲੁਧਿਆਣਾ ਰੇਲਵੇ ਸਟੇਸ਼ਨ ਤੇ ਰੁਪਿੰਦਰ ਕੌਰ ਸਰਾਂ ਏਡੀਸੀਪੀ ਦੀ ਅਗਵਾਈ ਵਿਚ ਜ਼ੋਨ 1, ਏਸੀਪੀ ਉੱਤਰੀ ਅਤੇ ਰਿਜ਼ਰਵ ਬਲਾਂ ਸਮੇਤ ਆਰਪੀਐਫ ਅਤੇ ਜੀਆਰਪੀ ਦੇ 07 ਐਸਐਚਓਜ਼ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ।
ਇਸ ਦੌਰਾਨ ਕੁੱਝ ਲੋਕਾਂ ਦੇ ਬੈਗਜ਼ ਤੋਂ ਇਲਾਵਾ ਸਮਾਨ ਦੀ ਵੀ ਚੈਕਿੰਗ ਕੀਤੀ ਗਈ। ਇਸ ਦੌਰਾਨ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ, ਸੁਰੱਖਿਆ ਦੇ ਮੱਦੇਨਜ਼ਰ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਹੈ, ਜੋ ਅਗਲੇ ਦਿਨਾਂ ਵਿੱਚ ਵੀ ਵੱਖ ਵੱਖ ਇਲਾਕਿਆਂ ਵਿਚ ਜਾਰੀ ਰਹੇਗਾ।