'ਸਿੱਖਾਂ ਖਿਲਾਫ਼ ਅੱਤਵਾਦੀ, ਵੱਖਵਾਦੀ ਹੋਣ ਦਾ ਬਿਰਤਾਂਤ ਸਿਰਜਿਆ ਜਾ ਰਿਹਾ'- ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਦੋਸ਼
ਚੰਡੀਗੜ੍ਹ, 9 ਦਸੰਬਰ 2023- ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟਾਰਗੇਟ ਕਿਲਿੰਗ 'ਤੇ ਚਿੰਤਾ ਜਤਾਈ ਹੈ। ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ, 'ਸਿੱਖਾਂ ਖਿਲਾਫ਼ ਅੱਤਵਾਦੀ, ਵੱਖਵਾਦੀ ਹੋਣ ਦਾ ਬਿਰਤਾਂਤ ਸਿਰਜਿਆ ਜਾ ਰਿਹਾ'। ਉਨ੍ਹਾਂ ਕਿਹਾ ਕਿ, ਪੰਜਾਬ ਚ ਗੈਂਗਸਟਰਵਾਦ ਦੀ ਨਵੀਂ ਬਿਮਾਰੀ ਆਈ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, 'ਗੈਂਗਸਟਰਾਂ ਨੂੰ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਵਰਤ ਰਹੀਆਂ' ਹਨ। ਮੁਲਕਾਂ 'ਚ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਵਧੀਆਂ ਹਨ। ਨਿੱਝਰ, ਪੰਜਵੜ ਦਾ ਕਤਲ ਇਸੇ ਦਾ ਨਤੀਜਾ ਹੈ। ਗੋਗਾਮੇੜੀ ਦਾ ਕਤਲ ਵੀ ਸੋਝੀ ਸਮਝੀ ਸਾਜਿਸ਼ ਹੈ। 'ਸਿੱਖਾਂ ਖਿਲਾਫ਼ ਅੱਤਵਾਦੀ, ਵੱਖਵਾਦੀ ਹੋਣ ਦਾ ਬਿਰਤਾਂਤ ਸਿਰਜਿਆ ਜਾ ਰਿਹਾ'।