Flying ਅਫਸਰ ਬਣੀ ਜੀਵਨਜੋਤ ਕੌਰ ਚਾਹਲ
- ਜੱਦੀ ਹਰਚੋਵਾਲ ਪਹੁੰਚਣ ਪਿੰਡ ਵਾਸੀਆਂ ਕੀਤਾ ਨਿੱਘਾ ਸਵਾਗਤ
Ch. Mansoor Ghanokay
ਕਾਦੀਆਂ/ 9 ਦਸੰਬਰ 2023 - ਜੀਵਨਜੋਤ ਕੌਰ ਚਾਹਲ ਏਅਰ ਫੋਰਸ ਵਿਚ ਫਲਾਈਗ ਅਫਸਰ ਬਣੀ। ਅੱਜ ਆਪਣੇ ਜੱਦੀ ਪਿੰਡ ਹਰਚੋਵਾਲ ਪਹੁੰਚਣ ਤੇ ਕੀਤਾਂ ਗਿਆ ਨਿੱਘਾ ਸਵਾਗਤ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਜੀਵਨਜੋਤ ਕੌਰ ਪੁੱਤਰੀ ਸੂਬੇਦਾਰ ਬਲਜਿੰਦਰ ਸਿੰਘ ਮਾਤਾ ਪਰਮਜੀਤ ਕੌਰ 14/1/1998 ਨੂੰ ਪੈਦਾ ਹੋਈ । ਜਿਸ ਨੇ ਮੁੱਢਲੀ ਵਿੱਦਿਆ ਆਰ ਡੀ ਖੋਸਲਾ ਸਕੂਲ ਬਟਾਲਾ ਤੋਂ ਕੀਤੀ ।
ਇਸ ਤੋਂ ਬਾਅਦ ਕੰਪਿਊਟਰ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ ਗਈ। ਡਿਗਰੀ ਹਾਸਲ ਕਰਨ ਤੋਂ ਬਾਅਦ ਜੀਵਨਜੋਤ ਕੌਰ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਬਿਜ਼ਨਸ ਸ਼ੁਰੂ ਕੀਤਾ । ਭਰਾ ਅਰਸ਼ਦੀਪ ਸਿੰਘ ਵੱਲੋਂ ਆਪਣੀ ਭੈਣ ਨੂੰ ਏਅਰ ਫੋਰਸ ਵਿਚ ਫਲਾਈਗ ਅਫਸਰ ਬਣ ਵਾਸਤੇ ਟੈਸਟ ਦੇਣ ਕਹਿਆ ਗਿਆ । ਜੀਵਨਜੋਤ ਕੌਰ ਫਲਾਈਗ ਅਫਸਰ ਟੈਸਟ ਪਾਸ ਕਰਨ ਉਪਰੰਤ ਬੰਗਲੋਰ ਅਕੈਡਮੀ ਟ੍ਰੇਨਿੰਗ ਲਈ ਚਲੇ ਗਈ।
ਅੱਜ ਟ੍ਰੇਨਿੰਗ ਕਰਨ ਬਾਅਦ ਆਪਣੇ ਜੱਦੀ ਪਿੰਡ ਹਰਚੋਵਾਲ ਪਹੁੰਚਣ ਤੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਮਾਤਾ ਪਿਤਾ ਤੋਂ ਇਲਾਵਾ ਭਰਾ ਅਰਸ਼ਦੀਪ ਸਿੰਘ ਚਾਹਲ, ਚਾਚਾ ਸੁਖਵਿੰਦਰ ਸਿੰਘ ਚਾਹਲ,ਚਾਚੀ ਅਮਨਦੀਪ ਕੌਰ, ਮੁੱਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਰਮਨਦੀਪ ਕੌਰ, ਪਰਮਜੀਤ ਕੌਰ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਰਿਆੜ ਵੱਲੋਂ ਜੀਵਨਜੋਤ ਕੌਰ ਚਾਹਲ ਨੂੰ ਸਿਰੋਪਾ ਦੇ ਨਿੱਘਾ ਸਵਾਗਤ ਕੀਤਾ ਗਿਆ।