ਕਾਂਗਰਸ ਦੇ ਐਮ ਪੀ ਦੇ ਠਿਕਾਣਿਆਂ ਤੋਂ ਮਿਲੇ 300 ਕਰੋੜ ਰੁਪਏ ਨਗਦ, 3 ਦਿਨ ਤੋਂ 40 ਮਸ਼ੀਨਾਂ ਨਾਲ ਗਿਣਤੀ ਜਾਰੀ
ਨਵੀਂ ਦਿੱਲੀ, 10 ਦਸੰਬਰ, 2023: ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਦੇ ਝਾਰਖੰਡ, ਉੜੀਸਾ ਤੇ ਪੱਛਮੀ ਬੰਗਾਲ ਵਿਚ 10 ਠਿਕਾਣਿਆਂ ’ਤੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ ਜਿਸ ਵਿਚ 300 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਗਦ ਰਾਸ਼ੀ ਬਰਾਮਦ ਕੀਤੀ ਗਈ ਹੈ। 6 ਦਸੰਬਰ ਨੂੰ ਹੋਈ ਛਾਪੇਮਾਰੀ ਤੋਂ ਬਾਅਦ ਪਿਛਲੇ 3 ਦਿਨਾਂ ਤੋਂ 40 ਮਸ਼ੀਨਾਂ ਇਸ ਨਗਦੀ ਦੀ ਗਿਣਤੀ ਕਰ ਰਹੀਆਂ ਹਨ ਜੋ ਸ਼ਨੀਵਾਰ ਦੇਰ ਰਾਤ ਤੱਕ ਜਾਰੀ ਸੀ।