ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਪ੍ਰਵਾਸੀ ਨੌਜਵਾਨ ਦੇ ਇਲਾਜ ਦਾ ਸਾਰਾ ਖਰਚਾ ਚੁੱਕ ਕੇ ਪੰਜਾਬ ਪੁਲਿਸ ਅਧਿਕਾਰੀਆਂ ਨੇ ਪੇਸ਼ ਕੀਤੀ ਮਿਸਾਲ
- ਦੂਸਰੇ ਰਾਜ ਤੋਂ ਰੋਜ਼ੀ ਰੋਟੀ ਕਮਾਉਨ ਲਈ ਆਏ ਸ਼ਾਨ ਅਲੀ ਨੂੰ ਅਨਪਛਾਤੇ ਮੋਟਰਸਾਈਕਲ ਸਵਾਰਾ ਨੇ ਮਾਰ ਦਿੱਤੀ ਸੀ ਗੋਲੀ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 10 ਦਸੰਬਰ 2023 - ਬੀਤੀ 28 ਨਵੰਬਰ ਨੂੰ ਪੁਲਿਸ ਥਾਣਾ ਕੋਟਲੀ ਸੂਰਤ ਮਲੀ ਅੰਦਰ ਪੈਂਦੇ ਪਿੰਡ ਦਰਗਾਬਾਦ ਵਿੱਚ ਗਰਮ ਕੱਪੜੇ ਵੇਚਣ ਵਾਲੇ ਪਰਵਾਸੀ ਨੌਜਵਾਨ ਨੂੰ ਦੋ ਅਨਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟ ਦੀ ਨੀਅਤ ਨਾਲ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ੱਖਮੀ ਕਰ ਦਿੱਤਾ ਗਿਆ ਸੀ।ਐਸਐਸਪੀ ਬਟਾਲਾ ਅਸ਼ਵਨੀ ਗੋਟੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਡੇਰਾ ਬਾਬਾ ਨਾਨਕ ਮਨਿੰਦਰ ਪਾਲ ਸਿੰਘ ਅਤੇ ਪੁਲਿਸ ਥਾਣਾ ਕੋਟਲੀ ਦੇ ਐਸਐਚਓ ਨਿਰਮਲ ਸਿੰਘ ਵੱਲੋਂ ਜ਼ੱਖਮੀ ਨੌਜਵਾਨ ਨੂੰ ਬਚਾਉਣ ਲਈ ਆਪਣੇ ਕੋਲੋਂ ਖਰਚਾ ਕਰਕੇ ਨੌਜਵਾਨ ਦਾ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਤੋਂ ਆਪਰੇਸ਼ਨ ਕਰਵਾਇਆ ਗਿਆ ਅਤੇ ਉਸ ਦੇ ਇਲਾਜ ਦਾ ਸਾਰੇ ਦਾ ਸਾਰਾ ਖਰਚਾ ਵੀ ਚੁੱਕਿਆ ਜਾ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਉਸ ਨੌਜਵਾਨ ਦੀ ਜਾਨ ਬਚੀ ਹੈ।ਇਹੋ ਨਹੀਂ ਐਸਐਚਓ ਨਿਰਮਲ ਸਿੰਘ ਵੱਲੋਂ ਜਖਮੀ ਨੌਜਵਾਨ ਦੇ ਪਿਤਾ ਇਨਸਾਫ ਅਲੀ ਨੂੰ ਹਸਪਤਾਲ ਦੇ ਹੋਰ ਖਰਚੇ ਲਈ ਕੁਝ ਨਗਦ ਰਾਸੀ ਵੀ ਭੇਂਟ ਕੀਤੀ ਜਿਸ ਕਾਰਨ ਇਨਸਾਫ ਅਲੀ ਪੁਲਿਸ ਦਾ ਧੰਨਵਾਦ ਕਰਦੇ ਨੇ ਹੀ ਥੱਕ ਰਹੇ ਹਨ ।
ਵੀ ਓ_ਅੱਜ ਉਸ ਨੌਜਵਾਨ ਦੇ ਪਿਤਾ ਪੰਜਾਬ ਪੁਲਿਸ ਦਾ ਧੰਨਵਾਦ ਕਰਨ ਲਈ ਪੁਲਿਸ ਥਾਣਾ ਕੋਟਲੀ ਸੂਰਤ ਮਲੀ ਵਿਖੇ ਪਹੁੰਚੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਖਮੀ ਨੌਜਵਾਨ ਸਾਨ ਮੁਹੰਮਦ ਦੇ ਪਿਤਾ ਇਨਸਾਫ ਅਲੀ ਵਾਸੀ ਯੂਪੀ ਨੇ ਪੰਜਾਬ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਜਿਲਾ ਬਟਾਲਾ ਦੀ ਐਸਐਸਪੀ ਮੈਡਮ ਅਸ਼ਵਨੀ ਗੋਟੀਆਲ, ਡੀਐਸਪੀ ਡੇਰਾ ਬਾਬਾ ਨਾਨਕ ਮਨਿੰਦਰ ਪਾਲ ਸਿੰਘ ਅਤੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਮੁਖੀ ਨਿਰਮਲ ਸਿੰਘ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਜਿਨਾਂ ਨੇ ਖੁਦ ਆਪਣੇ ਕੋਲੋਂ ਖਰਚਾ ਉਠਾ ਕੇ ਉਹਨਾਂ ਦੇ ਪੁੱਤਰ ਦੀ ਜਾਨ ਬਚਾਈ ਹੈ।ਜਖਮੀ ਨੌਜਵਾਨ ਦੇ ਪਿਤਾ ਇਨਸਾਫ ਅਲੀ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਤੇ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਇਸ ਮੌਕੇ ਗੱਲਬਾਤ ਦੌਰਾਨ ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡਾ ਇਨਸਾਨੀ ਫਰਜ ਬਣਦਾ ਹੈ ਕਿ ਕਿਸੇ ਗਰੀਬ ਦੀ ਜਾਨ ਬਚਾਈ ਜਾਵੇ।,ਉਨਾਂ ਹੋਰ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਖੌਫ ਦੇ ਪੰਜਾਬ ਵਿੱਚ ਆ ਕੇ ਆਪਣੀ ਰੋਜੀ ਰੋਟੀ ਕਮਾ ਸਕਦੇ ਹਨ ਤੇ ਪੰਜਾਬ ਪੁਲਿਸ ਉਹਨਾਂ ਦੇ ਜਾਨ ਮਾਲ ਦੀ ਰਾਖੀ ਲਈ ਹਰ ਪਲ ਤਤਪਰ ਹੈ।