← ਪਿਛੇ ਪਰਤੋ
ਦਿੱਲੀ ਜਾਣ ਵਾਲੇ ਸਾਵਧਾਨ: ਪੜ੍ਹੋ ਕਿਹੜੇ ਰੂਟ ਰਾਹੀਂ ਜਾਣਾ ਸੰਭਵ ਪਟਿਆਲਾ, 11 ਫਰਵਰੀ, 2024: ਦਿੱਲੀ ਜਾਣ ਦੇ ਇੱਛੁਕ ਸਾਵਧਾਨ ਰਹਿਣ। ਕਿਸਾਨ ਜਥੇਬੰਦੀਆਂ ਦੇ ਦਿੱਲੀ ਕੂਚ ਦੇ ਐਲਾਨ ਮਗਰੋਂ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਸੀਲ ਕਰ ਦਿੱਤਾ ਹੈ। ਉਥੇ ਸੀਮਿੰਟ ਦੀਆਂ ਕੰਕਰੀਟ ਸਲੈਬਾਂ ਲਾਉਣ ਦੇ ਨਾਲ-ਨਾਲ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੜ੍ਹੋ ਕਿਹੜੇ ਰੂਟਾਂ ਰਾਹੀਂ ਜਾ ਸਕਦੇ ਹਾਂ ਦਿੱਲੀ 1. ਸ਼ੰਭੂ/ਰਾਜਪੁਰਾ-ਬਨੂੜ-ਏਅਰਪੋਰਟ ਰੋਡ-ਡੇਰਾਬੱਸੀ-ਅੰਬਾਲਾ-ਦਿੱਲੀ 2. ਸ਼ੰਭੂ/ਰਾਜਪੁਰਾ-ਬਨੂੜ-ਜ਼ੀਰਕਪੁਰ-ਪੰਚਕੁਲਾ-ਨਾਡਾ ਸਾਹਿਬ-ਬਨਵਾਲਾ-ਸ਼ਹਿਜ਼ਾਦਪੁਰ-ਸਾਹਾ-ਸ਼ਾਹਬਾਦ ਮਾਰਕੰਡਾ-ਦਿੱਲੀ 3. ਰਾਜਪੁਰਾ-ਪਟਿਆਲਾ-ਪਿਹੋਵਾ-ਕੁਰੂਕਸ਼ੇਤਰ-ਦਿੱਲੀ 4. ਰਾਜਪੁਰਾ-ਪਟਿਆਲਾ-ਪਿਹੋਵਾ-152 ਡੀ ਐਕਸਪ੍ਰੈਸਵੇਅ-ਰੋਹਤਕ-ਦਿੱਲੀ
Total Responses : 24767