ਨਵਜੋਤ ਸਿੱਧੂ ਨੇ ਵਿਰੋਧੀਆਂ ਨੂੰ ਕਿਹੜੀ ਸਜ਼ਾ ਦਿੱਤੀ? ਕਰਤਾ ਮੁਆਫ਼...?
ਚੰਡੀਗੜ੍ਹ, 11 ਫਰਵਰੀ 2024- ਕੀ ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਆਪਣੇ ਵਿਰੋਧੀਆਂ ਨੂੰ ਕੋਈ ਸਜ਼ਾ ਦਿੱਤੀ ਹੋਈ ਸੀ, ਜੋ ਅੱਜ ਸ਼ਾਇਰਾਨਾ ਅੰਦਾਜ਼ ਦੇ ਵਿਚ ਮੁਆਫ਼ ਕਰ ਦਿੱਤੀ? ਦਰਅਸਲ, ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਦੇ ਵਿਚ ਸੋਸ਼ਲ ਮੀਡੀਆ ਤੇ ਇੱਕ ਵਾਰ ਫਿਰ ਵਿਰੋਧੀਆਂ ਤੇ ਚੁਟਕੀ ਲਈ ਅਤੇ ਮੁਆਫ਼ ਕਰਨ ਦਾ ਦਾਅਵਾ ਕਰ ਦਿੱਤਾ।
ਨਵਜੋਤ ਸਿੱਧੂ ਨੇ ਹਿੰਦੀ ਭਾਸ਼ਾ ਵਿਚ ਟਵੀਟ ਕਰਦੇ ਹੋਏ ਲਿਖਿਆ ਕਿ, ਦੋਸਤ ਅਹਿਬਾਬ ਨੇ ਹਰ ਸਲੂਕ ਮੇਰੀ ਉਮੀਦ ਕੇ ਖਿਲਾਫ਼ ਕੀਆ, ਅਬ ਮੈਂ ਇੰਤਕਾਮ ਲੇਤਾ ਹੂੰ, ਜਾਓ ਤੁਮੇ ਮਾਫ਼ ਕੀਆ।
दोस्त अहबाब ने हर सुलूक मेरी उम्मीद के ख़िलाफ़ किया … अब मैं इंतक़ाम लेता हूँ , जाओ तुम्हें माफ़ किया ।।
— Navjot Singh Sidhu (@sherryontopp) February 11, 2024