ਗੁਰਦਾਸਪੁਰ: ਭਾਜਪਾ 'ਤੇ ਤੱਤੇ ਹੋਏ ਕਿਸਾਨ, ਕਿਹਾ- ਨਾ ਬੈਰੀਕੇਡ ਟੱਪ ਕੇ ਪਾਵਾਂਗੇ ਦਿੱਲੀ ਨੂੰ ਚਾਲੇ
ਕਿਸਾਨਾਂ ਨੇ ਖਿੱਚੀ ਦਿੱਲੀ ਜਾਣ ਦੀ ਪੂਰੀ ਤਿਆਰੀ
ਰੋਹਿਤ ਗੁਪਤਾ
ਗੁਰਦਾਸਪੁਰ, 11 ਫਰਵਰੀ 2024- ਕਿਸਾਨਾਂ ਵੱਲੋਂ 13 ਫਰਵਰੀ ਨੂੰ ਮੁੜ ਦਿੱਲੀ ਜਾਣ ਦੀ ਮੁਕੰਮਲ ਤਿਆਰੀ ਕੀਤੀ ਜਾ ਚੁਕੀ ਹੈ।ਇਸੇ ਨੂੰ ਲੈਕੇ ਪੰਜਾਬ ਕਿਸਾਨ ਮਜਦੂਰ ਯੂਨੀਅਨ ਵਲੋਂ ਬਟਾਲਾ ਵਿਖੇ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਅਤੇ ਉਹਨਾਂ ਦੱਸਿਆ ਕਿ ਵੱਖ ਵੱਖ ਯੂਨੀਅਨਾਂ ਦੇ ਬੈਨਰ ਹੇਠ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਚ ਟਰੈਕਟਰ ਟਰਾਲੀਆਂ ਅਤੇ ਗੱਡੀਆਂ ਚ ਕਿਸਾਨ ਅਤੇ ਪਿੰਡਾਂ ਤੋਂ ਉਹਨਾਂ ਨਾਲ ਨੌਜਵਾਨ ਦਿੱਲੀ ਵੱਲ ਕੂਚ ਕਰਣਗੇ।
ਉਹਨਾਂ ਦੱਸਿਆ ਕਿ ਭਾਵੇ ਪੰਜਾਬ ਹਰਿਆਣਾ ਸਰਹੱਦ ਵਿਖੇ ਹਰਿਆਣਾ ਸਰਕਾਰ ਵਲੋਂ ਵੱਡੀ ਗਿਣਤੀ ਵਿੱਚ ਕੇਂਦਰੀ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਬੈਰੀਗੇਟਸ ਦੇ ਨਾਲ ਨਾਲ ਪੱਥਰ ਦੀਆਂ ਰੋਕਾਂ ਸੜਕ ਵਿਚਕਾਰ ਰੱਖੀਆਂ ਗਈਆਂ। ਹਨ ਲੇਕਿਨ ਇਸੇ ਨੂੰ ਮੱਦੇਨਜ਼ਰ ਉਹਨਾਂ ਵਲੋਂ ਵੀ ਇਕ ਵੱਡੀ ਤਿਆਰੀ ਕੀਤੀ ਗਈ ਹੈ ਕਿ ਇਹਨਾਂ ਸਭ ਰੋਕਾਂ ਨੂੰ ਤੋੜ ਉਹ ਅੱਗੇ ਵੱਧਣਗੇ ਅਤੇ ਸਭ ਬੈਰੀਗੇਟਸ ਤੋੜ ਸਰਕਾਰ ਨੂੰ ਦੱਸਣਗੇ ਕਿ ਕਿਸਾਨਾਂ ਦੀ ਤਾਕਤ ਕਿੰਨੀ ਹੈ | ਉਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਦਾ ਅੰਦੋਲਨ ਉਦੋਂ ਹੀ ਖਤਮ ਹੋਵੇਗਾ ਜਦ ਉਹਨਾਂ ਦੀਆ ਸਾਰੀਆਂ ਮੰਗਾ ਕੇਂਦਰ ਸਰਕਾਰ ਪੁਰੀਆਂ ਕਰੇਗੀ ਅਤੇ ਪਿਛਲੀ ਵਾਰ ਜੋ ਆਸ਼ਵਾਸ਼ਨ ਦਿਤੇ ਸਨ ਉਹਨਾਂ ਨੂੰ ਪੂਰਾ ਕਰਵਾਇਆ ਜਾਵੇਗਾ |