ਬਨਵੈਤ ਦੀ ਪੁਸਤਕ 'ਰੱਬ ਦਾ ਬੰਦਾ' ਸਰਕਾਰੀ ਯੂਨੀਵਰਸਿਟੀ ਦੇ ਸਿਲੇਬਸ ਵਿੱਚ ਸ਼ਾਮਲ
ਚੰਡੀਗੜ੍ਹ, 11 ਫ਼ਰਵਰੀ, 2024:
ਉੱਘੇ ਲੇਖਕ ਅਤੇ ਸ਼੍ਰੋਮਣੀ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਦੀ ਪੁਸਤਕ 'ਰੱਬ ਦਾ ਬੰਦਾ' ਜਗਤ ਬਾਬਾ ਨਾਨਕ ਦੇਵ ਓਪਨ ਯੂਨੀਵਰਸਿਟੀ ਪਟਿਆਲਾ ਵੱਲੋਂ ਸਿਲੇਬਸ ਵਿੱਚ ਸ਼ਾਮਿਲ ਕਰਨ ਲਈ ਗਈ ਹੈ। ਬੀਏ ਭਾਗ ਪਹਿਲਾ ਦੇ ਵਿਦਿਆਰਥੀ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੁਸਤਕ ਨੂੰ ਪੜਿਆ ਕਰਨਗੇ। ਇਹ ਜਾਣਕਾਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਵੱਲੋਂ ਦਿੱਤੀ ਗਈ ਹੈ।
ਪੱਤਰਕਾਰ ਬਨਵੈਤ ਵੱਲੋਂ 12 ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ। ਉਨਾਂ ਦੀ ਪੁਸਤਕ ਐਮਐਲਏ ਨੇ ਡਾਕੀਆ, ਬੇਬੇ ਤੂੰ ਭੁੱਲਦੀ ਨਹੀਂ, ਇੱਕ ਬੰਦਾ ਹੁੰਦਾ ਸੀ, ਪੰਜਾਬ ਬੜਕ ਨਾ ਮੜਕ ਤੇ ਤੋਕੜ ਕਾਫੀ ਚਰਚਿਤ ਹਨ।
ਕਮਲਜੀਤ ਬਨਵੈਤ
ਉਹ ਪੰਜਾਬੀ ਟ੍ਰਿਬਿਊਨ ਵਿੱਚੋਂ ਸੀਨੀਅਰ ਸਟਾਫ ਰਿਪੋਰਟ ਵਜੋਂ 18 ਨੂੰ ਸੇਵਾ ਮੁਕਤ ਹੋਏ ਸਨ। ਉਸ ਤੋਂ ਬਾਅਦ ਉਹ ਰੋਜ਼ਾਨਾ ਸਪੋਕਸਮੈਨ ਵਿੱਚ ਐਕਜੀਕਿਊ ਟਿਵ ਐਡੀਟਰ ਐਡੀਟਰ ਵਜੋਂ ਕੰਮ ਕਰਦੇ ਰਹੇ ਹਨ। ਅੱਜ ਕੱਲ ਉਹ ਟਾਈਮ ਟੀਵੀ ਅਤੇ ਚੜ੍ਹਦੀ ਕਲਾ ਅਖਬਾਰ ਵਿੱਚ ਬਤੌਰ ਸੰਪਾਦਕ ਸੇਵਾ ਨਿਭਾ ਰਹੇ ਹਨ।