← ਪਿਛੇ ਪਰਤੋ
ਕਤਰ ਨੇ ਭਾਰਤੀ ਨੇਵੀ ਦੇ 8 ਸਾਬਕਾ ਅਫਸਰ ਕੀਤੇ ਰਿਹਾਅ, 7 ਭਾਰਤ ਪੁੱਜੇ, ਲਾਏ ਭਾਰਤ ਮਾਤਾ ਕੀ ਜੈ ਦੇ ਨਾਅਰੇ ਨਵੀਂ ਦਿੱਲੀ, 12 ਫਰਵਰੀ, 2024: ਕਤਰ ਨੇ ਭਾਰਤੀ ਨੇਵੀ ਦੇ 8 ਸਾਬਕਾ ਅਫਸਰ ਰਿਹਾਅ ਕਰ ਦਿੱਤੇ ਹਨ ਜਿਹਨਾਂ ਵਿਚੋਂ 7 ਇਥੇ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਪਹੁੰਚ ਗਏ ਹਨ। ਇਹਨਾਂ ਸਾਬਕਾ ਨੇਵੀ ਅਫਸਰਾਂ ਨੂੰ ਜਾਸੂਸੀ ਕਰਨ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਥੇ ਪੁੱਜਣ ਮਗਰੋਂ ਇਹਨਾਂ ਸਾਬਕਾ ਨੇਵੀਅਫਸਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫਤ ਕਰਦਿਆਂ ਕਿਹਾ ਕਿ ਉਹ ਨਾ ਹੁੰਦੇ ਤਾਂ ਸ਼ਾਇਦ ਅਸੀਂ ਰਿਹਾਅ ਨਾ ਹੁੰਦੇ। ਭਾਰਤ ਵੱਲੋਂ ਕੀਤੀਆਂ ਡਿਪਲੋਮੈਟਿਕ ਕੋਸ਼ਿਸ਼ ਤੇ ਕਾਨੂੰਨੀ ਸਹਾਇਤਾ ਦੀ ਬਦੌਲਤ ਪਹਿਲਾਂ ਇਹਨਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲੀ ਗਈ ਤੇ ਹੁਣ ਇਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਅੱਜ ਸੋਮਵਾਰ ਦੀ ਸਵੇਰ ਨੂੰ ਇਹ ਨਵੀਂ ਦਿੱਲੀ ਪਹੁੰਚ ਗਏ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 82