← ਪਿਛੇ ਪਰਤੋ
''ਦਿਲੇਰੀ ਨਾਲ ਮੁਜਰਿਮ ਨੂੰ ਫੜਨ ਵਾਲੇ ਮ੍ਰਿਤਕ ASI ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ'' ਰੋਹਿਤ ਗੁਪਤਾ ਗੁਰਦਾਸਪੁਰ : ਬੀਤੇ ਦਿਨੀ ਅੰਮ੍ਰਿਤਸਰ ਵਿਖੇ ਪੁਲਿਸ ਗ੍ਰਿਫ਼ਤ ਚੋ ਫਰਾਰ ਹੋਏ ਚੋਰ ਨੂੰ ਕਾਬੂ ਕਰਦੇ ਹੋਏ ਏਐਸਆਈ ਪਰਮਜੀਤ ਸਿੰਘ ਦੀ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ ਸੀ।ਪਰਮਜੀਤ ਸਿੰਘ ਵਲੋਂ ਬਹਾਦਰੀ ਦੀ ਮਿਸਾਲ ਪੇਸ਼ ਕਰਦੇ ਹੋਏ ਚੋਰ ਨੂੰ ਵੀ ਕਾਬੂ ਕੀਤਾ ਗਿਆ ਸੀ ਲੇਕਿਨ ਇਸ ਵਿਚਾਲੇ ਉਸ ਦੀ ਜਾਨ ਚਲੀ ਗਈ ਸੀ।ਭਾਵੇ ਕਿ ਉਦੋਂ ਪੰਜਾਬ ਪੁਲਿਸ ਦੇ ਆਲਾ ਅਧਕਾਰੀਆਂ ਵਲੋਂ ਪਰਿਵਾਰ ਨੂੰ ਪੂਰਾ ਸਹਿਯੁਗ ਦੇਣ ਦਾ ਅਸ਼ਵਾਸ਼ਨ ਦਿੱਤਾ ਗਿਆ ਸੀ ਲੇਕਿਨ ਹੁਣ ਗੁਰਦਾਸਪੁਰ ਦੇ ਪਿੰਡ ਵਿਲਾ ਤੇਜਾ ਚ ਰਹਿਣ ਵਾਲੇ ਮ੍ਰਿਤਕ ਏਐਸਆਈ ਪਰਮਜੀਤ ਸਿੰਘ ਦਾ ਪਰਿਵਾਰ ਨੇ ਮੀਡਿਆ ਸਾਹਮਣੇ ਆ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਗਈ ਹੈ ਕਿ ਪਰਮਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਤਾ ਜਾਵੇ ਅਤੇ ਜੋ ਸਰਕਾਰ ਸ਼ਹੀਦ ਫੌਜੀਆਂ ਅਤੇ ਪੁਲਿਸ ਕਰਮੀਆਂ ਦੇ ਪਰਿਵਾਰਾਂ ਨੂੰ ਮਦਦ ਦਿਂਦੀ ਹੈ ਉਹ ਉਹਨਾਂ ਨੂੰ ਵੀ ਮਿਲੇ । ਉਥੇ ਹੀ ਪਰਿਵਾਰਕ ਮੈਂਬਰਾਂ ਅਤੇ ਮ੍ਰਿਤਕ ਪਰਮਜੀਤ ਸਿੰਘ ਦੇ ਰਿਸ਼ਤੇਦਾਰਾਂ ਦੀ ਮੰਗ ਹੈ ਕਿ ਜਿਵੇਂ ਬੀਤੇ ਦਿਨੀ ਇਕ ਬਸ ਹਾਦਸੇ ਚ ਮਰਨ ਵਾਲੇ ਪੁਲਿਸ ਕਰਮੀਆਂ ਨੂੰ ਸ਼ਹੀਦ ਐਲਾਨਿਆ ਗਿਆ ਸੀ ਉਸੇ ਤਰਜ਼ ਤੇ ਪਰਮਜੀਤ ਸਿੰਘ ਨੂੰ ਵੀ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ ਕਿਉਕਿ ਉਹਨਾਂ ਦੇ ਵੀ ਦੇਹਾਂਤ ਡਿਊਟੀ ਕਰਦੇ ਹੋਏ ਅਤੇ ਉਹਨਾਂ ਵਲੋਂ ਪੂਰੀ ਦਲੇਰੀ ਨਾਲ ਫਰਾਰ ਹੋਏ ਇਕ ਮੁਜਰਿਮ ਨੂੰ ਕਾਬੂ ਕੀਤਾ ਗਿਆ ਸੀ |
Total Responses : 64