ਖੱਟਰ ਸਰਕਾਰ 'ਤੇ ਤੱਤਾ ਹੋਇਆ ਸੁਖਜਿੰਦਰ ਰੰਧਾਵਾ, ਕਿਹਾ- ਬਾਰਡਰ ਸੀਲ ਕਰਕੇ ਤੁਸੀਂ ਚਾਹੁੰਦੇ ਕੀ ਹੋ? ਕਿਸਾਨਾਂ ਦੀਆਂ ਮੰਗਾਂ ਮੰਨੋ ਤੇ ਬਾਰਡਰ ਖੋਲ੍ਹੋ
ਚੰਡੀਗੜ੍ਹ, 12 ਫਰਵਰੀ 2024- ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਮੰਗਾਂ ਲਈ ਸੰਘਰਸ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਮੋਦੀ ਸਰਕਾਰ ਦੇ ਦਰਾਂ ਤੇ ਦਿੱਲੀ ਜਾ ਕਿ ਕਿਸਾਨੀ ਮੰਗਾਂ ਬਾਰੇ ਚੁੱਪ ਧਾਰੀ ਬੈਠੀ ਅੰਨੀ ਤੇ ਬੋਲੀ ਬੇਜੇਪੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਸੜਕਾਂ ਤੇ ਲੈਂਟਰ ਪਾ ਕਿ ਤੇ ਵੱਡੇ ਵੱਡੇ ਬੇਰੀਕੇਡ ਲਾ ਕਿ ਕਿਸਾਨਾਂ ਨੂੰ ਦਿਲੀ ਜਾਣ ਤੋਂ ਰੋਕਣ ਤੇ ਪੰਜਾਬ ਦੇ ਸਾਬਕਾਂ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਵਿਧਾਇਕ ਡੇਰਾ ਬਾਬਾ ਨਾਨਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਹਰਿਆਣਾ ਵਿਚਲੀ ਖੱਟਰ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਇਸ ਨੂੰ ਲੋਕਤੰਤਰ ਦਾ ਘਾਣ ਦੱਸਿਆ ਹੈ।
ਰੰਧਾਵਾ ਨੇ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਜੋ ਕਿਸਾਨ ਤੇ ਮਜਦੂਰ ਮਾਰੂ ਸੰਨ ਉਸ ਨੂੰ ਲੈ ਕਿ ਦੇਸ਼ ਦੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਮਜਦੂਰਾਂ ਨੇ ਦਿਲੀ ਵਿਚ ਡੇਰਾ ਲਾ ਕਿ ਇਕ ਲੰਬਾ ਤੇ ਇਤਿਹਾਸਿਕ ਅੰਦੌਲਨ ਲੜਿਆ ਸੀ ਜਿਸ ਦੀ ਬਦੌਲਤ ਮੋਦੀ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਜੋ ਖੇਤੀਬਾੜੀ ਨਾਲ ਸਬੰਧਤ ਸੀ ਉਸ ਨੂੰ ਵਾਪਿਸ ਲੈਣਾ ਪਿਆ ਸੀ ਤੇ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਫ਼ਸਲਾਂ ਤੇ ਐਮ ਐਸ ਪੀ ਦੇਣਾ ਸਿਧਾਂਤਕ ਤੌਰ ਤੇ ਮੰਨਿਆ ਸੀ, ਪਰ ਅਜੇ ਤੱਕ ਉਹਨਾਂ ਵਾਅਦਿਆਂ ਨੂੰ ਅਮਲੀ ਜਾਮਾਂ ਨਹੀਂ ਦਿਤਾ ਗਿਆ। ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੋਧ ਵਿਚ ਕਿਸਾਨਾਂ ਨੇ ਫਿਰ ਦਿੱਲੀ ਵੱਲ ਚਾਲੇ ਪਾ ਦਿਤੇ ਹਨ।
ਰੰਧਾਵਾਂ ਨੇ ਮੋਦੀ ਸਰਕਾਰ ਨੂੰ ਕਿਹਾ ਹੈ ਕਿ ਉਹ ਕਿਸਾਨਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਮੰਨ ਕਿ ਤਰੁੰਤ ਉਹਨਾਂ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਕਰੇ ਤੇ ਕਿਸਾਨਾਂ ਨਾਲ ਟਕਰਾਅ ਦਾ ਰਸਤਾ ਅਖਿਤਿਆਰ ਨਾ ਕਰੇ ਸਰਦਾਰ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰਾਂ ਕਿਸਾਨਾਂ ਦੇ ਨਾਲ ਹੈ ਤੇ ਉਹਨਾਂ ਦੇ ਅੰਦੌਲਨ ਦਾ ਡੱਟ ਕਿ ਸਾਥ ਦੇਵੇਗੀ ਤੇ ਮੋਦੀ ਸਰਕਾਰ ਨੂੰ ਬਾਕੀ ਰਹਿੰਦੀਆਂ ਫ਼ਸਲਾਂ ਤੇ ਐਮ ਐਸ ਪੀ ਦੇਣ ਲਈ ਮਜਬੂਰ ਕਰ ਦੇਵੇਗੀ ਮੀਡੀਆ ਨੂੰ ਇਹ ਜਾਣਕਾਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪਰਿਵਾਰਿਕ ਮੈਂਬਰ ਅਤੇ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ।