ਪਰਮਿੰਦਰ ਸਿੱਧੂ ਦਾ ਐਕਸਕਲੂਸਿਵ ਬੁੱਕ ਆਫ ਵਰਲਡ ਅਤੇ ਕਿੰਗਜ਼ ਬਾਕ ਬੁੱਫ ਵਰਲਡ ਰਿਕਾਰਡਜ਼’ਚ ਨਾਮ ਦਰਜ
ਦੀਪਕ ਗਰਗ
ਕੋਟਕਪੂਰਾ, 12 ਫਰਵਰੀ 2024 :- ਕੋਟਕਪੂਰਾ ਦੇ ਪ੍ਰਸ਼ਿੱਧ ਸਾਇਕਲਿਸਟ ਪਰਮਿੰਦਰ ਸਿੰਘ ਸਿੱਧੂ ਐਕਸਕਲੂਸਿਵ ਬੁੱਕ ਆਫ ਵਰਲਡ ਰਿਕਾਰਡਜ਼ ਤੇ ਕਿੰਗਜ਼ ਬੁੱਕ ਆਫ ਵਰਲਡ ਰਿਕਾਰਡਜ਼ ’ਚ 607 ਦਿਨ ਲਗਾਤਾਰ 100 ਕਿਲੋਮੀਟਰ ਸਾਈਕਲ ਚਲਾਉਣ ਕਰਕੇ ਵਰਲਡ ਰਿਕਾਰਡ ਵਜੋਂ ਨਾਮ ਹੋਇਆ ਦਰਜ਼ ਹੋਇਆ ਹੈ। ਇਸ ਸਬੰਧੀ ਪਰਮਿੰਦਰ ਸਿੱਧੂ ਨੇ ਦੱਸਿਆ ਕਿ ਪਹਿਲੀ ਵਾਰ 127 ਦਿਨਾਂ ਵਿਚ 30708 ਕਿਲੋਮੀਟਰ ਸਾਈਕਲ ਚਲਾਉਣ ਕਰਕੇ ਤੇ ਦੂਜੀ ਵਾਰ 607 ਦਿਨ ਲਗਾਤਾਰ 100 ਕਿਲੋਮੀਟਰ ਸਾਈਕਲ ਚਲਾਉਣ ਕਰਕੇ ਇੰਡੀਆ ਬੁੱਕ ਆਫ ਰਿਕਾਰਡ ਵਿਚ ਨਾਮ ਦਰਜ਼ ਹੋਇਆ ਹੈ। ਉਨਾਂ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਨਾਂ ਦਾ ਨਾਮ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ’ਚ ਵਰਲਡ ਰਿਕਾਰਡ ਵਜੋਂ ਵੀ ਦਰਜ਼ ਹੋਣ ਦੇ ਨਾਲ ਨਾਲ ਏਸ਼ੀਆ ਬੁੱਕ ਆਫ ਰਿਕਾਰਡ, ਵਰਲਡ ਗਰੇਟੇਸਟ ਬੁੱਕ ਆਫ ਰਿਕਾਡਰਜ਼ ’ਚ ਨਾਮ ਦਰਜ਼ ਹੋ ਚੁੱਕਾ ਹੈ। ਪਰਮਿੰਦਰ ਸਿੱਧੂ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਵਧਾਈ ਦੇਣ ਵਾਲਿਆਂ ਵਿਚ ਬਠਿੰਡਾ ਸਾਈਕਲ ਗਰੁੱਪ ਦੇ ਪ੍ਰਧਾਨ ਪ੍ਰੀਤਇੰਦਰ ਸਿੰਘ ਬਰਾੜ, ਸਾਹਿਲ ਸਚਦੇਵਾ, ਮਨਪ੍ਰੀਤ ਅਰਸ਼ੀ, ਸਚਿਨ ਖੁਰਮੀ, ਸੁਖਨਿੰਦਰ ਸਿੰਘ, ਗੁਰਿੰਦਰ ਸਿੰਘ ਮਹਿੰਦੀਰੱਤਾ, ਰਾਜੂ ਕੰਡਾ, ਭਾਰਤ ਭੂਸ਼ਣ, ਗੁਰਮੇਲ ਬੰਗਾ, ਮਨੀ ਭਾਰਦਵਾਜ, ਸੁਮੇਲ ਬਵੇਜਾ, ਰੋਹਿਤ ਬਵੇਜਾ, ਸਤਨਾਮ ਸਿੰਘ, ਗਗਨ ਸੰਧੂ, ਗੁਰਤੇਜ ਢਿਲਵਾਂ, ਨਿਰਭੈ ਸਿੰਘ, ਮਨਪ੍ਰੀਤ ਸਿੰਘ, ਸਰਕਾਰੀ ਹਾਈ ਸਕੂਲ ਬਹਿਬਲ ਕਲਾਂ ਦਾ ਸਮੂਹ ਸਟਾਫ ਅਤੇ ਦੋਸਤਾਂ ਮਿੱਤਰ ਸ਼ਾਮਲ ਹੁੰਦੇ ਹਨ।