ਪੰਜਾਬ ਗੀਤ ਵਿੱਚ ਰੁੱਖ ਲਾ ਲਈਏ ਤੇ ਧੀਆਂ ਨੂੰ ਬਚਾ ਲਈਏ ਜੇ ਵੱਸਦਾ ਪੰਜਾਬ ਵੇਖਣਾ ਦੀ ਇੱਕ ਸੱਚੀ ਕਹਾਣੀ ਬਿਆਨ ਕੀਤੀ ਗਈ ਹੈ:-ਵਿਧਾਇਕ ਲਖਵੀਰ ਸਿੰਘ ਰਾਏ
ਮੈਨੂੰ ਮਾਣ ਹੈ ਕਿ ਵਿਸ਼ਵਜੀਤ ਮੇਰੇ ਹਲਕੇ ਦਾ ਗਾਇਕ ਪੂਰੇ ਪੰਜਾਬ ਦੀ ਗੱਲ ਕਰਨ ਵਾਲਾ ਲੋਕ ਗਾਇਕ ਹੈ:-ਐਮ ਐਲ ਏ. ਰਾਏ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 12 ਫ਼ਰਵਰੀ 2024: ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਆਪਣੇ ਹਲਕੇ ਦੇ ਮਸ਼ਹੂਰ ਲੋਕ ਗਾਇਕ ਵਿਸ਼ਵਜੀਤ ਦੇ ਨਵੇਂ ਪੰਜਾਬ ਗੀਤ ਨੂੰ ਰਿਲੀਜ ਕਰਦੇ ਹੋਏ।ਕਿਹਾ ਕੀ ਇਸ ਗੀਤ ਵਿੱਚ ਵਿਸ਼ਵਜੀਤ ਨੇ ਪੰਜਾਬ ਦੀ ਸੱਚਾਈ ਬਿਆਨ ਕੀਤਾ ਹੈ। ਇਸ ਗੀਤ ਵਿੱਚ ਰੁੱਖ, ਧੀਆਂ,ਪਾਣੀ, ਵਾਤਾਵਰਨ ਦੀ ਗੱਲ ਕਰਦੇ ਹੋਏ। ਲੋਕਾਂ ਨੂੰ ਇਕ ਨਵੀਂ ਸੇਧ ਦੇਣ ਦੀ ਇਸ ਗੀਤ ਵਿੱਚ ਕੋਸ਼ਿਸ਼ ਕੀਤੀ ਹੈ। ਲਖਬੀਰ ਸਿੰਘ ਰਾਏ ਵੱਲੋਂ ਵਿਸ਼ਵਜੀਤ ਨੂੰ ਜਿੱਥੇ ਮੁਬਾਰਕਬਾਦ ਦਿੱਤੀ। ਉੱਥੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਹੋ ਜਿਹੇ ਚੰਗੇ ਗੀਤ ਪੰਜਾਬ ਦੀ ਨੌਜਵਾਨੀ ਤੇ ਪੰਜਾਬ ਨੂੰ ਸੇਧ ਦੇਣ ਵਾਲੇ ਬਿਰਲੇ ਹੀ ਗਾਇਕ ਗੀਤ ਗਾਉਦੇ ਹਨ। ਸਾਨੂੰ ਹਮੇਸ਼ਾ ਚੰਗੇ ਹੀ ਗੀਤ ਸੁਣਨੇ ਅਤੇ ਗਾਉਣੇ ਚਾਹੀਦੇ ਹਨ ਅਤੇ ਇਹੋ ਜਿਹੇ ਚੰਗੇ ਗੀਤਾਂ ਤੇ ਅਮਲ ਵੀ ਕਰਨਾ ਚਾਹੀਦਾ ਹੈ। ਹਲਕੇ ਦੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਵਿਸ਼ਵਜੀਤ ਅਤੇ ਸਮੂਹ ਟੀਮ ਨੂੰ ਵਧਾਈ ਦਿੰਦੇ ਹੋਏ। ਕਿਹਾ ਕਿ ਇਹ ਗੀਤ ਵਾਕੇ ਹੀ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦਾ ਹੁਣ ਤੱਕ ਦਾ ਮੇਰੀ ਪਸੰਦ ਦਾ ਪਹਿਲਾਂ ਗੀਤ ਹੈ।
ਇਸ ਗੀਤ ਵਿੱਚ ਪਦਮ ਸ੍ਰੀ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਜੀ ਵੱਲੋਂ ਵੀ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਹੈ ਅਤੇ ਇਸ ਗੀਤ ਦੀ ਵੀਡੀਓ ਨੂੰ ਉਨ੍ਹਾਂ ਉਤੇ ਫਿਲਮਾਇਆ ਗਿਆ ਹੈ।ਇਸ ਗੀਤ ਵਿੱਚ ਸੰਤ ਸੀਚੇਵਾਲ ਜੀ ਦਾ ਹੋਣਾ ਆਪਣੇ ਆਪ ਵਿੱਚ ਬਹੁਤ ਵੱਡੀ ਮਾਣ ਵਾਲੀ ਗੱਲ ਹੈ।ਹਲਕਾ ਫਤਿਹਗੜ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸਮੂਹ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ।ਕਿ ਇਸ ਗੀਤ ਨੂੰ ਵੱਧ ਤੋਂ ਵੱਧ ਸੁਣਿਆ ਅਤੇ ਸ਼ੇਅਰ ਜਰੂਰ ਕੀਤਾ ਜਾਵੇ ਤਾਂ ਕਿ ਅਸੀਂ ਪੰਜਾਬ ਲਈ ਰੁੱਖ ਲਾ ਲਈਏ ਤੇ ਧੀਆਂ ਨੂੰ ਬਚਾ ਲਈਏ,ਜੇ ਵੱਸਦਾ ਪੰਜਾਬ ਵੇਖਣਾ, ਦੀ ਇੱਕ ਸੱਚੀ ਕਹਾਣੀ ਨੂੰ ਸਮਝ ਸਕੀਏ।ਇਸ ਮੌਕੇ ਪੰਜਾਬ ਗੀਤ ਦਾ ਪੋਸਟਰ ਰਿਲੀਜ ਕਰਦੇ ਹੋਏ ਮਾਸਟਰ ਸੁੰਮਨ ਕੁਮਾਰ,ਮਾਸਟਰ ਗੁਰਮੇਲ ਸਿੰਘ,ਮਾਸਟਰ ਬਲਜਿੰਦਰ ਸਿੰਘ, ਮਾਸਟਰ ਰਾਜ ਕੁਮਾਰ ਸਿੰਘ, ਮਾਸਟਰ ਗਰਦੀਪ ਸਿੰਘ , ਹਰਪ੍ਰੀਤ ਸਿੰਘ , ਆਕਾਸ਼ਦੀਪ ਸਿੰਘ,ਸੰਮੀ ਬਾਗੜੀਆ ਅਤੇ ਹੋਰ ਸੱਜਣ ਮਿੱਤਰ ਹਾਜ਼ਰ ਸਨ।