ਵਿਰਾਟ-ਅਨੁਸ਼ਕਾ ਦੂਜੀ ਵਾਰ ਮਾਂ-ਪਿਓ ਬਣੇ, ਅਦਾਕਾਰਾ ਨੇ ਦਿੱਤਾ ਬੇਟੇ ਨੂੰ ਜਨਮ
ਮੁੰਬਈ, 20 ਫਰਵਰੀ 2024 - ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਇੱਕ ਵਾਰ ਫਿਰ ਮਾਤਾ-ਪਿਤਾ ਬਣ ਗਏ ਹਨ। ਇਸ ਵਾਰ ਅਨੁਸ਼ਕਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਅਨੁਸ਼ਕਾ ਅਤੇ ਵਿਰਾਟ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਅਨੁਸ਼ਕਾ ਨੇ ਆਪਣੀ ਪੋਸਟ 'ਚ ਲਿਖਿਆ, "ਬਹੁਤ ਖੁਸ਼ੀ ਨਾਲ ਅਸੀਂ ਦੱਸ ਰਹੇ ਹਾਂ ਕਿ ਅਸੀਂ 15 ਫਰਵਰੀ ਨੂੰ ਬੇਬੀ ਬੁਆਏ 'ਅਕੇ' ਦਾ ਸਵਾਗਤ ਕੀਤਾ। ਵਾਮਿਕਾ ਦਾ ਛੋਟਾ ਭਰਾ ਇਸ ਦੁਨੀਆ 'ਚ ਆ ਗਿਆ ਹੈ।" ਅਦਾਕਾਰਾ ਨੇ ਅੱਗੇ ਲਿਖਿਆ, "ਸਾਨੂੰ ਤੁਹਾਡੀਆਂ ਦੁਆਵਾਂ ਅਤੇ ਆਸ਼ੀਰਵਾਦ ਦੀ ਲੋੜ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਨਿੱਜਤਾ ਦਾ ਖਿਆਲ ਰੱਖੋ।" ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਪਹਿਲਾਂ ਹੀ ਇੱਕ ਬੇਟੀ ਹੈ। ਜਿਸ ਦਾ ਨਾਮ ਵਾਮਿਕਾ ਹੈ।