ਚਾਰ ਮਹੀਨੇ ਪਹਿਲਾ ਕੈਨੇਡਾ 'ਚ ਪੜ੍ਹਨ ਲਈ ਆਈ ਜਵਾਨ ਕੁੜੀ ਦੀ ਸੜਕ ਹਾਦਸੇ ਵਿੱਚ ਮੌਤ
ਓਨਟਾਰੀਓ, 21 ਫਰਵਰੀ 2024 - ਕੈਨੇਡਾ ਦੇ ਓਨਟਾਰੀਓ ਸੂਬੇ ਦੇ ਕੈਂਬਰਿਜ ਸ਼ਹਿਰ 'ਚ ਕਾਰ ਦੀ ਲਪੇਟ 'ਚ ਆਉਣ ਨਾਲ ਪਾਣੀਪਤ ਜ਼ਿਲ੍ਹੇ ਦੇ ਜਾਤਲ ਰੋਡ ਦੀ ਨਿਵਾਸੀ ਵੈਸ਼ਾਲੀ ਹੁਰੀਆ ਦੀ ਮੌਤ ਹੋ ਗਈ। ਉਹ 4 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਗਈ ਸੀ। 15 ਮਾਰਚ ਨੂੰ ਉਨ੍ਹਾਂ ਦੇ ਵਿਆਹ ਦੀ ਤੀਜੀ ਵਰ੍ਹੇਗੰਢ ਸੀ।
ਪਤੀ ਆਪਣੇ ਪੌਣੇ 2 ਸਾਲ ਦੇ ਪੁੱਤਰ ਨਾਲ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਇਸ ਹਾਦਸੇ ਨਾਲ ਪਤੀ ਅਤੇ ਉਸ ਦੇ ਪਰਿਵਾਰ ਦੇ ਸੁਫ਼ਨੇ ਚਕਨਾਚੂਰ ਹੋ ਗਏ। ਪਰਿਵਾਰ ਨੇ ਸੰਸਦ ਮੈਂਬਰ ਸੰਜੇ ਭਾਟੀਆ ਨੂੰ ਅਪੀਲ ਕੀਤੀ ਹੈ ਕਿ ਵੈਸ਼ਾਲੀ ਦੀ ਲਾਸ਼ ਨੂੰ ਉਨ੍ਹਾਂ ਦੇ ਸ਼ਹਿਰ ਪਾਣੀਪਤ ਲਿਆਂਦਾ ਜਾਵੇ।