ਹਰਿਆਣਾ ਪੁਲਿਸ ਨੇ ਉਲਟਾ ਕਿਸਾਨਾਂ ਤੇ ਲਾਇਆ ਹਿੰਸਾ ਦਾ ਦੋਸ਼, ਕਿਹਾ- ਪਰਾਲੀ ਦੇ ਧੂੰਏ ਚ ਪਾਈਆਂ ਮਿਰਚਾਂ
ਖਨੌਰੀ ਬਾਰਡਰ 'ਤੇ ਧਰਨਾਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਚਾਰੋਂ ਪਾਸਿਓਂ ਘੇਰ ਪਥਰਾਅ ਕੀਤਾ ਤੇ ਲਾਠੀਆਂ ਅਤੇ ਡੰਡਿਆਂ ਨਾਲ ਕੁੱਟਿਆ - ਹਰਿਆਣਾ ਪੁਲਿਸ
ਖਨੌਰੀ ਬਾਰਡਰ, 21 ਫਰਵਰੀ, 2024: ਹਰਿਆਣਾ ਪੁਲਿਸ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਜਿਸ 'ਚ ਉਨ੍ਹਾਂ ਕਿਹਾ ਕਿ, "ਦਾਤਾ ਸਿੰਘ-ਖਨੌਰੀ ਬਾਰਡਰ 'ਤੇ ਧਰਨਾਕਾਰੀਆਂ ਨੇ ਨਾੜ ਅੱਗ ਲੈ ਕੇ ਉਸ 'ਚ ਮਿਰਚਾਂ ਦਾ ਪਾਊਡਰ ਪਾ ਕੇ ਪੁਲਿਸ ਨੂੰ ਚਾਰੋਂ ਪਾਸਿਓਂ ਘੇਰ ਲਿਆ, ਪਥਰਾਅ ਕਰਨ ਦੇ ਨਾਲ-ਨਾਲ ਪੁਲਿਸ ਮੁਲਾਜ਼ਮਾਂ 'ਤੇ ਲਾਠੀਆਂ ਅਤੇ ਡੰਡਿਆਂ ਦੀ ਵਰਤੋਂ ਕੀਤੀ, ਜਿਸ ਕਾਰਨ 12 ਦੇ ਕਰੀਬ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ, ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।"
दाता सिंह-खनोरी बॉर्डर पर प्रदर्शनकारियो ने पराली में मिर्च पाउडर डालकर पुलिस का चारो तरफ से किया घेराव,पथराव के साथ लाठी, गंडासे इस्तेमाल करते हुए पुलिसकर्मियों पर किया हमला, लगभग 12 पुलिसकर्मी गंभीर रूप से घायल।प्रदर्शनकारियो से शांति की अपील। @ssk303 @anilvijminister @cmohry pic.twitter.com/rn81nzFigQ
— Haryana Police (@police_haryana) February 21, 2024