← ਪਿਛੇ ਪਰਤੋ
ਸ਼ੁਭਕਰਨ ਦੀ ਮੌਤ ਤੋਂ ਭੜਕੇ ਕਿਸਾਨ ਜਲੰਧਰ-ਦਿੱਲੀ ਹਾਈਵੇ ਕੀਤਾ ਜਾਮ, ਪੜ੍ਹੋ ਕਿਹੜੇ ਰੂਟਾਂ ਰਾਹੀਂ ਜਾ ਸਕਦੇ ਹੋ ਅੰਮ੍ਰਿਤਸਰ ਜਲੰਧਰ, 22 ਫਰਵਰੀ, 2024: ਖਨੌਰੀ ਬਾਰਡਰ ’ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋਣ ਤੋਂ ਭੜਕੇ ਕਿਸਾਨਾਂ ਨੇ ਜਲੰਧਰ-ਦਿੱਲੀ ਹਾਈਵੇ ਜਾਮ ਕਰ ਦਿੱਤਾ ਹੈ। ਇਹ ਹਾਈਵੇ ਸਵੇਰੇ 11.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਜਾਮ ਰਹੇਗਾ। ਪੁਲਿਸ ਨੇ ਇਸ ਜਾਮ ਨੂੰ ਲੈ ਕੇ ਟ੍ਰੈਫਿਕ ਡਾਈਵਰਟ ਕੀਤਾ ਹੈ। ਫਿਲੌਰ ਤੋਂ ਨੂਰਮਹਿਲ ਅਤੇ ਫਿਲੌਰ ਤੋਂ ਨਵਾਂਸ਼ਹਿਰ ਜਾਣ ਵਾਸਤੇ ਟ੍ਰੈਫਿਕ ਡਾਈਵਰਟ ਕੀਤਾ ਗਿਆ ਹੈ। ਇਸੇ ਤਰੀਕੇ ਅੰਮ੍ਰਿਤਸਰ ਜਾਣ ਵਾਲਿਆਂ ਨੂੰ ਲਾਡੋਵਾਲ ਦੇ ਰਸਤੇ ਭੇਜਿਆ ਜਾ ਰਿਹਾ ਹੈ। ਇਹ ਹਾਈਵੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕਾਰਕੁੰਨਾਂ ਨੇ ਜਾਮ ਕੀਤਾ ਹੈ ਜੋ ਸ਼ੁਭਕਰਨ ਸਿੰਘ ਦੇ ਕਤਲ ਲਈ ਹਰਿਆਣਾ ਪੁਲਿਸ ’ਤੇ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ।
Total Responses : 45