ਰੈਗੂਲਰ ਹੋਣ ਤੋਂ ਤਿੰਨ ਦਿਨ ਪਹਿਲਾਂ ਅਧਿਆਪਕ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ
ਰੋਹਿਤ ਗੁਪਤਾ
ਗੁਰਦਾਸਪੁਰ , 22 ਫਰਵਰੀ 2024- ਫਤਿਹਗੜ ਚੂੜੀਆਂ ਵਿਖੇ ਸਟੇਸ਼ਨ ਰੋਡ ਤਲਾਬਵਾਲਾ ਮੰਦਿਰ ਸਾਹਮਣੇ ਇੱਕ ਗਲੀ ’ਚ ਚਾਰ ਸਰਕਾਰੀ ਅਧਿਆਪਕ ਕਿਰਾਏ ਦੇ ਮਕਾਨ’ਚ ਰਹਿ ਰਹੇ ਸਨ ਜਿੰਨਾਂ’ਚੋ ਇੱਕ ਅਧਿਆਪਕ ਜੋ ਬੰਠਿਡੇ ਦਾ ਰਹਿਣ ਵਾਲਾ ਸੀ ਉਸ ਵਲੋਂ ਪੱਖੇ ਨਾਲ ਲੱਟਕ ਕੇ ਜੀਵਨ ਲੀਲਾ ਖਤਮ ਕਰਨ ਦੀ ਖਬਰ ਹੈ। ਅਧਿਆਪਕ ਦੀ ਮੌਤ ਦਾ ਪਤਾ ਸਕੂਲਾਂ ਤੋਂ ਛੁੱਟੀ ਹੋਣ ਬਾਅਦ ਘਰ ਵਾਪਿਸ ਆਏ ਸਾਥੀ ਅਧਿਆਪਕਾਂ ਦੇ ਵੇਖਣ ਤੋਂ ਲੱਗਾ। ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ ਚੂੜੀਆਂ ਦੀ ਐਸ ਐਚ ਓ ਮੈਡਮ ਰਾਜਬੀਰ ਕੌਰ ਪੁਲਿਸ ਪਾਰਟੀ ਨਾਲ ਮੋਕੇ ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਨਾਲ ਰਹਿੰਦੇ ਅਧਿਆਪਕਾਂ ਹਰਜਿੰਦਰ ਸਿੰਘ ਅਤੇ ਜਸਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਹਰ ਰੋਜ ਦੀ ਤਰਾਂ ਸਵੇਰੇ ਤਿੰਨੇ ਜਾਣੇ ਆਪਣੇ ਸਰਕਾਰੀ ਸਕੂਲ ਮਾਕੋਵਾਲ ਚਲੇ ਗਏ ਸਨ ਜਦਕਿ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਸਕੂਲ ਪਿੰਡ ਪੰਧੇਰ ਕਲਾਂ ਬਾਅਦ ਵਿਚ ਜਾਵੇਗਾ ਤੁਸੀ ਚਲੇ ਜਾਊ। ਉਨਾਂ ਅੱਗੇ ਦੱਸਿਆ ਕਿ ਜਦ ਉਹ ਵਾਪਿਸ ਆਏ ਤਾਂ ਉਨਾਂ ਦੇਖਿਆ ਕੇ ਉਨਾਂ ਦੇ ਸਾਥੀ ਆਧਿਆਪਕ ਜੋ ਸਕੂਲ ਨਹੀਂ ਸੀ ਗਿਆ ਉਸ ਨੇ ਛੱਤ ਵਾਲੇ ਪੱਖੇ ਨਾਲ ਲੱਟਕਿਆ ਸੀ। ਜਿਸ ਦੀ ਸੂਚਨਾ ਉਨਾਂ ਵੱਲੋਂ ਪੁਲਿਸ ਅਤੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ।
ਉਨਾਂ ਦੱਸਿਆ ਕਿ ਮ੍ਰਿਤਕ ਨੂੰ ਤਿੰਨ ਦਿਨ ਬਾਅਦ ਇੱਕਠੀਆਂ ਹੀ ਤਿੰਨ ਖੁਸ਼ੀਆਂ ਮਿਲਣ ਵਾਲੀਆਂ ਸਨ ਜਿੰਨਾਂ’ਚ ਪਹਿਲੀ ਕਿ ਤਿੰਨ ਦਿਨ ਬਾਅਦ ਉਸ ਦਾ ਅਤੇ ਉਸ ਦੀ ਪਤਨੀ ਜੋ ਸਰਕਾਰੀ ਅਧਿਆਪਕ ਹੈ ਦੋਵਾਂ ਦਾ ਨੌਕਰੀ ਦਾ ਪ੍ਰੋਵੇਸ਼ਨਲ ਪੀਰਿਅਡ ਖਤਮ ਹੋਣ ਜਾ ਰਿਹਾ ਸੀ ਅਤੇ ਦੋਵੇਂ ਹੀ ਪੱਕੇ ਅਧਿਆਪਕ ਬਣਨ ਰਾ ਰਹੇ ਸਨ ਅਤੇ ਤਿੰਨ ਦਿਨ ਬਾਅਦ ਹੀ ਉਹ ਪਿਤਾ ਬਣਨ ਜਾ ਰਿਹਾ ਸੀ। ਇਸ ਸਬੰਧੀ ਐਸ ਐਚ ਓ ਨੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ।