ਸੰਯੁਕਤ ਕਿਸਾਨ ਮੋਰਚਾ 26 ਫਰਵਰੀ ਨੂੰ ਕਰੇਗਾ ਟਰੈਕਟਰ ਮਾਰਚ, 14 ਮਾਰਚ ਨੂੰ ਹੋਵੇਗੀ ਰਾਮਲੀਲਾ ਮੈਦਾਨ 'ਚ ਮਹਾਂਰੈਲੀ
ਚੰਡੀਗੜ੍ਹ, 22 ਫਰਵਰੀ 2024- ਸੰਯੁਕਤ ਕਿਸਾਨ ਮੋਰਚਾ ਦੇ ਵਲੋਂ ਵੱਡਾ ਐਲਾਨ ਕਰਦਿਆਂ ਕਿਹਾ ਕਿ, 26 ਫਰਵਰੀ ਨੂੰ ਟਰੈਕਟਰ ਮਾਰਚ ਪੂਰੇ ਦੇਸ਼ ਦੇ ਅੰਦਰ ਕੀਤਾ ਜਾਵੇਗਾ। ਇਸ ਤੋਂ ਇਲਾਵਾ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿਚ ਮਹਾਂਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ, 26 ਫਰਵਰੀ ਨੂੰ ਇਕ ਪਾਸੇ ਦਾ ਹਾਈਵੇ ਖੁੱਲ੍ਹਾ ਰਹੇਗਾ ਅਤੇ ਇਸ ਦਿਨ ਡਬਲਯੂ ਟੀ ਓ ਦਾ ਪੁਤਲਾ ਫੂਕਿਆ ਜਾਵੇਗਾ।