"ਦੀ ਗਰੇਵਾਲ " ਬਹੁਮੰਤਵੀ ਖੇਤੀਬਾੜੀ ਸਭਾ ਲਿ. ਦੀ ਚੋਣ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ , 23 ਫਰਵਰੀ 2024 : ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਜਸਪਾਲ ਸਿੰਘ ਦੱਸਿਆ ਕਿ ਜਾਰੀ ਚੋਣ ਪ੍ਰੋਗਰਾਮ ਅਨੁਸਾਰ ਸਭਾ ਦੇ ਵੱਖ ਵੱਖ ਪਿੰਡਾਂ ਦੇ 9 ਜੋਨਾਂ ਤੋਂ 11 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਉਨਾਂ ਦੱਸਿਆ ਕਿ 27 ਫਰਵਰੀ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਅਤੇ 28 ਫਰਵਰੀ ਨੂੰ ਵੋਟਾਂ ਪੈਣੀਆਂ ਅਤੇ ਸ਼ਾਮ 4 ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਉਪਰੰਤ ਨਤੀਜੇ ਐਲਾਨੇ ਜਾਣਗੇ। ਵਰਨਣਯੋਗ ਹੈ ਗਰੇਵਾਲ ਸਹਿਕਾਰੀ ਸਭਾ ਜ਼ਿਲੇ ਦੀ ਸਿਰਕੱਢ ਸੰਸਥਾਵਾਂ ਵਿੱਚ ਸ਼ੁਮਾਰ ਹੈ ਜਿਸ ਵਿੱਚ ਇੱਕ ਦਰਜਨ ਦੇ ਕਰੀਬ ਪਿੰਡਾਂ ਦੇ ਲੱਗਭਗ 1367 ਦੇ ਕਰੀਬ ਮੈਂਬਰ ਹਨ ਜ਼ੋ ਕਿ ਕਿਸਾਨਾਂ ਨੂੰ ਸਮੇਂ ਸਿਰ ਖਾਦ, ਦਵਾਈਆਂ ਅਤੇ ਮਿਆਦੀ ਕਰਜ਼ੇ , ਔਰਤਾਂ ਦੇ ਸ਼ੈਲਫ਼ ਹੈਲਪ ਗਰੁੱਪਾਂ ਨੂੰ ਕਰਜਾ ,ਖੇਤੀਬਾੜੀ ਮਸੀਨਰੀ ਆਦਿ ਮੁਹੱਇਆ ਕਵਾਉਦੀ ਹੈ ਅਤੇ ਸੱਭ ਤੋਂ ਵੱਧ ਕਰਜ਼ੇ ਦੀ ਰਿਕਵਰੀ ਲਈ ਜ਼ਿਲੇ ਵਿੱਚੋ ਮੋਹਰੀ ਸੰਸਥਾ ਵਜੋਂ ਅਨੇਕਾਂ ਵਾਰ ਮਾਣ ਸਨਮਾਨ ਪ੍ਰਾਪਤ ਕਰ ਚੁੱਕੀ ਹੈ।