ਕੀ ਸ਼ੁਭਕਰਨ ਦੀ ਮੌਤ ਹਰਿਆਣਾ ਦੇ ਖੇਤਰ ਵਿਚ ਹੋਈ ?
ਪਟਿਆਲਾ, 25 ਫਰਵਰੀ, 2024: ਪਿਛਲੇ ਚਾਰ ਦਿਨਾਂ ਤੋਂ ਪੰਜਾਬ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦਾ ਨਾ ਪੋਸਟ ਮਾਰਟਮ ਹੋਇਆ ਹੈ ਤੇ ਨਾ ਹੀ ਉਸਦੀ ਸਬੰਧੀ ਐਫ ਆਈ ਆਰ ਦਰਜ ਹੋਈ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਹੋਇਆ ਹੈ ਕਿ ਜਦੋਂ ਤੱਕ ਸ਼ੁਭਕਰਨ ਸਿੰਘ ਦੇ ਕਤਲ ਦਾ ਕੇਸ ਦਰਜ ਨਹੀਂ ਹੁੰਦਾ, ਉਦੋਂ ਤੱਕ ਪੋਸਟ ਮਾਰਟਮ ਤੇ ਅੰਤਿਮ ਸਸਕਾਰ ਨਹੀਂ ਹੋਣ ਦਿੱਤਾ ਜਾਵੇਗਾ। ਦੂਜੇ ਪਾਸੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਪੋਸਟਮ ਮਾਰਟਮ ਹੋਵੇਗਾ ਤੇ ਫਿਰ ਕੇਸ ਦਰਜ ਹੋਵੇਗਾ।
ਇਸ ਦੌਰਾਨ ਹੀ ਹਿੰਦੋਸਤਾਨ ਟਾਈਮਜ਼ ਦੀ ਇਕ ਰਿਪੋਰਟ ਵਿਚ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਗੜ੍ਹੀ ਪੁਲਿਸ ਥਾਣੇ ਦੇ ਐਸ ਐਚ ਓ ਸੁਰੇਸ਼ ਕੁਮਾਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਜਿਸ ਥਾਂ ’ਤੇ ਸ਼ੁਭਕਰਨ ਸਿੰਘ ਜ਼ਖ਼ਮੀ ਹੋਇਆ ਸੀ, ਉਹ ਥਾਂ ਉਹਨਾਂ ਦੇ ਥਾਣੇ ਦੇ ਅਧਿਕਾਰ ਖੇਤਰ ਵਿਚ ਆਉਂਦੀ ਹੈ। ਉਹਨਾਂ ਦੱਸਿਆ ਕਿ ਅਸੀਂ ਪੋਸਟਮ ਮਾਰਟਮ ਵਾਸਤੇ ਪਰਿਵਾਰ ਦੀ ਸਹਿਮਤੀ ਲੈਣ ਲਈ ਟੀਮ ਰਾਜਿੰਦਰਾ ਹਸਪਤਾਲ ਭੇਜੀ ਸੀ ਪਰ ਟੀਮ ਨੂੰ ਅੰਦਰ ਹੀ ਦਾਖਲ ਨਹੀਂ ਹੋਣ ਦਿੱਤਾ ਗਿਆ।