← ਪਿਛੇ ਪਰਤੋ
15 ਰਾਜ ਸਭਾ ਸੀਟਾਂ ਲਈ ਚੋਣਾਂ ਅੱਜ, ਯੂ.ਪੀ. ’ਚ ਸਪਾ ਦੇ 8 ਵਿਧਾਇਕ ਹੋਏ ’ਗਾਇਬ’ ਲਖਨਊ, 27 ਫਰਵਰੀ, 2024: ਦੇਸ਼ ਵਿਚ ਵੱਖ-ਵੱਖ ਰਾਜਾਂ ਵਿਚ 15 ਰਾਜ ਸਭਾ ਸੀਟਾਂ ਲਈ ਚੋਣਾਂ ਹੋ ਰਹੀਆਂ ਹਨ ਅਤੇ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਕਰਨਾਟਕਾ ਵਿਚ ਫਸਵਾਂ ਮੁਕਾਬਲਾ ਹੈ। ਯੂ ਪੀ ਵਿਚ 10 ਸੀਟਾਂ ਲਈ ਚੋਣ ਹੋਣੀ ਹੈ ਜਿਸ ਲਈ ਭਾਜਪਾ ਨੇ 8 ਅਤੇ ਅਖਿਲੇਸ਼ ਯਾਦਵ ਦੀ ਪਾਰਟੀ ਸਮਾਜਵਾਦੀ ਪਾਰਟੀ ਨੇ 3 ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਇਸ ਦੌਰਾਨ ਅਖਿਲੇਸ਼ ਯਾਦਵ ਵੱਲੋਂ ਲੰਘੀ ਰਾਤ ਦਿੱਤੀ ਡਿਨਰ ਪਾਰਟੀ ਵਿਚ ਪਾਰਟੀ ਦੇ 8 ਵਿਧਾਇਕ ਨਹੀਂ ਪਹੁੰਚੇ। ਪਾਰਟੀ ਨੇ ਖਦਸ਼ਾ ਜ਼ਾਹਰਾ ਕੀਤਾ ਹੈ ਕਿ ਭਾਜਪਾ ਦਬਾਅ ਬਣਾ ਕੇ ਕਰਾਸ ਵੋਟਿੰਗ ਕਰਵਾ ਸਕਦੀ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 24767