ਹਿਮਾਚਲ ਦੀ ਪਹਾੜੀ ਰਾਜਨੀਤੀ ਚ ਆਇਆ ਭੂਚਾਲ:ਰਾਜ ਸਭਾ ਚੋਣ ਚ ਹੋਈ ਕਰਾਸ ਵੋਟਿੰਗ , BJP ਦੇ ਹਰਸ਼ ਮਹਾਜਨ ਜਿੱਤੇ - ਕਾਂਗਰਸ ਦੀ ਸੁਖੁ ਸਰਕਾਰ ਨੂੰ ਤਕੜਾ ਝਟਕਾ
ਚੰਡੀਗੜ੍ਹ, 27 ਫਰਵਰੀ 2024 - ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਭਾਜਪਾ ਦੇ ਹਰਸ਼ ਮਹਾਜਨ ਨੇ ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਚੋਣ ਕਰਾਸ ਵੋਟਿੰਗ ਵਿੱਚ ਜਿੱਤ ਲਈ ਹੈ।
ਮਹਾਜਨ ਦੀ ਜਿੱਤ ਦਾ ਐਲਾਨ ਹੋਣ ਤੋਂ ਕੁਝ ਸਮਾਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੁੱਖੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੰਜ-ਛੇ ਵਿਧਾਇਕ ਗੁਆਂਢੀ ਭਾਜਪਾ ਸ਼ਾਸਤ ਹਰਿਆਣਾ ਲਿਜਾਇਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਾਲ ਕੇਂਦਰੀ ਰਿਜ਼ਰਵ ਪੁਲਿਸ ਬਲ ਵੀ ਸੀ।