← ਪਿਛੇ ਪਰਤੋ
ਭਾਜਪਾ ਆਗੂਆਂ ਵੱਲੋਂ ਹਿਮਾਚਲ ਦੇ ਰਾਜਪਾਲ ਨਾਲ ਮੁਲਾਕਾਤ, ਸੁੱਖੂ ਸਰਕਾਰ ਤੋਂ ਖਿਲਾਫ ਬੇਵਿਸਾਹੀ ਮਤਾ ਲਿਆਉਣ ਦੀ ਤਿਆਰੀ ਸ਼ਿਮਲਾ, 28 ਫਰਵਰੀ, 2024: ਹਿਮਾਚਲ ਪ੍ਰਦੇਸ਼ ਵਿਚ ਬੀਤੇ ਕੱਲ੍ਹ ਰਾਜ ਸਭਾ ਚੋਣਾਂ ਵਿਚ 6 ਕਾਂਗਰਸੀ ਅਤੇ 3 ਆਜ਼ਾਦੀ ਵਿਧਾਇਕਾਂ ਦੇ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ਵਿਚ ਭੁਗਤਣ ਤੋਂ ਬਾਅਦ ਭਾਜਪਾ ਲੀਡਰਸ਼ਿਪ ਨੇ ਵਿਰੋਧੀ ਧਿਰ ਨੇਤਾ ਜੈਰਾਮ ਠਾਕੁਰ ਦੀ ਅਗਵਾਈ ਵਿਚ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨਾਲ ਮੁਲਾਕਾਤ ਕੀਤੀ। ਵਫਦ ਨੇ ਮੰਗ ਕੀਤੀ ਕਿ ਸੁੱਖੂ ਸਰਕਾਰ ਨੂੰ ਭਰੋਸੇ ਦਾ ਵੋਟ ਹਾਸਲ ਕਰਨ ਦੀ ਹਦਾਇਤ ਕੀਤੀ ਜਾਵੇ ਕਿਉਂਕਿ ਕਾਂਗਰਸ ਸਰਕਾਰ ਨੇ ਬਹੁਮਤ ਗੁਆ ਲਿਆ ਹੈ।
Total Responses : 24767