ਪੰਜਾਬ 'ਚ ਵੱਡੀ ਵਾਰਦਾਤ: ਗੰਨ ਹਾਊਸ ’ਚੋਂ 22 ਹਥਿਆਰ ਅਤੇ 58 ਕਾਰਤੂਸ ਚੋਰੀ
ਤਰਨਤਾਰਨ, 28 ਫਰਵਰੀ 2024 - ਤਰਨਤਾਰਨ ਅੰਮ੍ਰਿਤਸਰ ਬਾਈਪਾਸ ਚੌਕ ਵਿਚ ਇਕ ਅਸਲਾ-ਬਾਰੂਦ ਵਾਲੀ ਦੁਕਾਨ ਅੰਦਰ ਬੀਤੀ ਦੇਰ ਰਾਤ ਨੂੰ ਚੋਰਾ ਵੱਲੋ ਦੁਕਾਨ ਅੰਦਰੋ 22 ਹਥਿਆਰ ਚੋਰੀ ਕਰਕੇ ਨਾਲ ਲਿਆ ਗਏ /ਜਾਦੇ ਜਾਦੇ ਸੀ ਸੀ ਟੀ ਕਮਰੇ ਦਾ ਡੀ ਵੀ ਆਰ ਵੀ ਚੋਰੀ ਕਰਕੇ ਨਾਲ ਲੈ ਗਏ ।
ਘਟਨਾ ਦੀ ਸੂਚਨਾ ਮਿਲਦੇ ਹੀ ਘਟਨਾ ਦੀ ਜਾਚ ਸੁਰੂ ਕਰ ਦਿਤੀ ਗਈ। ਘਟਨਾ ਵਾਲੀ ਦੁਕਾਨ ਤੋ ਦਸ ਮੀਟਰ ਦੀ ਦੂਰੀ ਤੇ ਚੈਕ ਪੋਸਟ ਹੈ । ਤਰਨਤਾਰਨ ਸਹਿਰ ਅੰਮ੍ਰਿਤਸਰ ਬਾਈਪਾਸ ਚੌਕ ਵਿੱਚ ਮੀਤ ਗੰਨ ਹਾਊਸ ਨਾਮਕ ਦੀ ਦੁਕਾਨ ਵਿੱਚੋ ਰਾਤ ਸਮੇ ਕੁਝ ਅਣਪਛਾਤੇ ਵਿਅਕਤੀਆ ਵੱਲੋ ਦੁਕਾਨ ਦੀ ਇਸ ਸਾਈਡ ਤੋ ਕੰਧ ਪੜ ਕੇ 17 ਰਾਈਫਲ ਵਖ ਵਖ ਕਿਸਮ ਦੀਆ ਤੇ 5 ਰਿਵਾਲਵਰ / 1ਪਿਸਟਲ ਅਤੇ 40ਕਰੀਬ ਕਾਰਤੂਸ ਚੋਰੀ ਕਰਕੇ ਲੈ ਗਏ ਹਨ ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਐਸ ਪੀ ਆਰ ਭੋਲਾ ( ਆਈ ਪੀ ਐਸ )ਅੰਡਰ ਟ੍ਰੇਨਿੰਗ ਐਸ ਐਚ ਉ ਥਾਣਾ ਸਿਟੀ ਪੁਲਸ ਫੋਰਸ ਸਮੇਤ,ਘਟਨਾ ਵਾਲੀ ਸਥਾਨ ਪੁੱਜੇ ਕੇ ਅਗਲੀ ਕਾਨੁੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ । ਮੀਤ ਗੰਨ ਹਾਊਸ ਦੇ ਮਾਲਕ ਮਨਮੀਤ ਸਿੰਘ ਨੇ ਦੱਸਿਆ ਕਿ ਇਹ ਦੁਕਾਨ ਕੁਝ ਦਿਨਾ ਤੋ ਬੰਦ ਸੀ ਪਰ ਫਿਰ ਵੀ ਵਿੱਚੋ ਵਿੱਚੋ ਖੁਲਦੇ ਰਹਿੰਦੇ ਸੀ ਜਦ ਕਿਸੇ ਗਾਹਕ ਨੁੰ ਲੋੜ ਪੈਂਦੀ ਤਾ ਫੋਨ ਕਰਕੇ ਬੁਲਾ ਲੈਦੇ ਸੀ ।ਦੋ ਤਿੰਨ ਤੋ ਦੁਕਾਨ ਬੰਦ ਸੀ ।
ਜਦ ਮੈ ਅਜ ਸਾਮ 4 ਵਜੇ ਦੁਕਾਨ ਖੋਲ ਕੇ ਦੇਖੇ ਤਾ ਇਕ ਸਾਈਡ ਕੰਧ ਪੜ ਕੇ ਚੋਰਾਂ ਵੱਲੋ ਭਾਰੀ ਮਾਤਰਾ ਵਿੱਚ ਜਿਸ ਵਿੱਚ 5 ਰਿਵਾਲਵਰ/ 1ਪਿਸਟਲ / 17ਰਾਈਫਲਾਂ ਅਤੇ 40ਕਰੀਬ ਕਾਰਤੂਸ ਵੀ ਚੋਰੀ ਕਰਕੇ ਲੈ ਗਿਆ ਹਨ ਅਤੇ ਜਾਦੇ ਜਾਦੇ ਸੀ ਸੀ ਟੀ ਵੀ ਕੈਮਰੇ ਵਾਲੇ ਡੀ ਵੀ ਆਰ ਵੀ ਪੁਟ ਕੇ ਨਾਲ ਗਾਏ ਹਨ ।ਜਿਆਦਾ ਤੌਰ ਤੇ ਲੋਕਾਂ ਵੱਲੋ ਵਿਦੇਸ਼ ਜਾਣ ਲਗਾ ਜਮਾ ਕਰਵਾ ਜਾਦੇ ਸਨ ।ਕਿਉ ਕਿ ਨਿਗਰਾਨੀ ਹੇਂਠ ਰਹਿੰਦੇ ਸਨ ।ਮੇਰੀ ਦੁਕਾਨ ਸਿਰਫ 10ਮੀਟਰ ਦੀ ਦੂਰੀ ਤੇ ਬਾਈਪਾਸ ਚੌਕ ਵਿੱਚ ਰਾਤ ਦਿਨ ਪੁਲਸ ਦਾ ਨਾਕਾ ਹੁੰਦੇ ਹੈ ।ਮੈ ਪੁਲਸ ਪ੍ਰਸ਼ਾਸਨ ਤੋ ਮੰਗ ਕਰਦਾ ਹੈ ਕਿ ਜਲਦੀ ਤੋ ਜਲਦੀ ਚੋਰਾ ਨੁੰ ਕਾਬੂ ਕੀਤਾ ਜਾਵੇ ਮੇਰੇ ਆਸਲਾ ਵਾਪਸ ਦਿਵਾਏ ਜਾਵੇ ।
ਐਸ ਪੀ ਆਈ ਪੀ ਐਸ ਆਰ ਭੋਲਾ ਨੇ ਦੱਸਿਆ ਕਿ ਹੁਣ ਕੁਝ ਮਿੰਟ ਹੀ ਪਹਿਲਾ ਮੈਨੂੰ ਪਤਾ ਲਗਾ ਹੈ ਕਿ ਜੋ ਅਸਲਾ ਵਾਲੀ ਦੁਕਾਨ ਦੇ ਬਿਆਨਾ ਤੇ ਮਾਮਲਾ ਕੀਤਾ ਜਾ ਰਹੇ ਹੈ ਹੁਣ ਹੀ ਪੁਲਸ ਟੀਮ ਬਣ ਕੇ ਚੋਰਾ ਦੀ ਭਾਲ ਵਾਸਤੇ ਲਗਾਈਆ ਹਨ ਜਲਦੀ ਹੀ ਸੀ ਸੀ ਟੀ ਟੀ ਕੈਮਰੇ ਵੀ ਚੈਕਿੰਗ ਕੀਤੇ ਜਾ ਰਹੇ ।