ਭਗਵੰਤ ਮਾਨ ਅੱਜ ਪੰਜਾਬ ਇੰਸਟੀਚਿਊਟ ਆਫ ਲੀਵਰ ਐਂਡ ਬਿਲੀਅਰੀ ਸਾਇੰਸਸ ਦਾ ਕਰਨਗੇ ਉਦਘਾਟਨ
ਮੁਹਾਲੀ, 29 ਫਰਵਰੀ, 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਇੰਸਟੀਚਿਊਟ ਆਫ ਲੀਵਰ ਐਂਡ ਬਿਲੀਅਰੀ ਸਾਇੰਸਸ ਦਾ ਉਦਘਾਟਨ ਕਰਨਗੇ। ਇਹ Endoscopy, Fibroscan, Endoscopic Ultrasound ਦੀ ਸਹੂਲਤ ਦੇਣ ਵਾਲੀ ਪਹਿਲੀ ਸਰਕਾਰੀ ਸੰਸਥਾ ਹੋਵੇਗੀ। ਇਹ ਇੰਸਟੀਚਿਊਟ ਸਾਰੇ ਸਰਕਾਰੀ ਹਸਪਤਾਲਾਂ ਨੂੰ ਟੈਲੀ-ਮੈਡੀਸਨ ਦੀਆਂ ਸੇਵਾਵਾਂ ਵੀ ਦੇਵੇਗਾ। ਇਸ ਦੌਰਾਨ ਮੁੱਖ ਮੰਤਰੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਹੈਡ ਕੁਆਟਰ ਦਾ ਵੀ ਉਦਘਾਟਨ ਕਰਨੇਗ ਅਤੇ 4 ਜ਼ੋਨਲ ਦਫਤਰ ਵੀ ਲੋਕਾਂ ਨੂੰ ਸਮੱਰਪਿਤ ਕੀਤੇ ਜਾਣਗੇ। ਇਹ ਸਮਾਗਮ ਮੋਹਾਲੀ ਵਿਖੇ 11:30 ਵਜੇ ਹੋਵੇਗਾ।