ਮੀਤ ਹੇਅਰ ਵੱਲੋਂ ਬਰਨਾਲਾ ਦੇ ਪਿੰਡ ਸੰਘੇੜਾ ਵਿਖੇ ਨਹਿਰੀ ਪਾਈਪ ਲਾਈਨ ਦਾ ਉਦਘਾਟਨ
ਕਮਲਜੀਤ ਸਿੰਘ
ਬਰਨਾਲਾ , 29 ਫ਼ਰਵਰੀ 2024 : ਬਰਨਾਲਾ ਦੇ ਪਿੰਡ ਸੰਘੇੜਾ ਨਹਿਰੀ ਖਾਲ ਨਹਿਰੀ ਪਾਈਪ ਲਾਈਨ ਲਈ 7 ਕਰੋੜ 21 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੀ ਪਾਈਪ ਲਾਈਨ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤਾ ਗਿਆ, ਇਸ ਤੋਂ ਇਲਾਵਾ ਇੰਟਰਲਾਕ ਟਾਈਲਾਂ ਅਤੇ ਪਿੰਡਾਂ ਲਈ ਲਗਪਗ 72 ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਵੱਖ-ਵੱਖ ਧਰਮਸ਼ਾਲਾਵਾਂ ਨੂੰ 11 ਲੱਖ ਰੁਪਏ ਵੰਡੇ ਗਏ।