ਅਮਰੀਕਾ ਦੇ ਬਿਜਨੈਸਮੈਨ ਸੰਤ ਸਿੰਘ ਛਤਵਾਲ ਦੇ ਭਰਾ ਨੇ ਦਸਮੇਸ਼ ਵਿੱਦਿਅਕ ਸੰਸਥਾਵਾਂ ਦਾ ਦੌਰਾ ਕੀਤਾ
- ਕਾਲਜ ਦੇ ਗਰਜ਼ਲਜ਼ ਹੋਸਟਲ ਲਈ 1.25 ਕਰੋੜ ਦੀ ਰਾਸ਼ੀ ਕੀਤੀ ਗਈ ਸੀ ਦਾਨ
ਦੀਪਕ ਗਰਗ
ਕੋਟਕਪੂਰਾ, 2 ਮਾਰਚ 2024 :- ਅਮਰੀਕਾ ਤੋਂ ਬਿਜਨਸ ਟਾਈਕੂਨ ਸੰਤ ਸਿੰਘ ਛਤਵਾਲ ਦੇ ਭਰਾ ਈਸ਼ਵਰ ਸਿੰਘ ਛਤਵਾਲ ਨੇ ਸੰਗਤ ਸਾਹਿਬ ਭਾਈ ਸਿੱਖ ਐਜੂਕੇਸਨਲ ਸੁਸਾਇਟੀ ਅਧੀਨ ਚੱਲ ਰਹੀਆਂ ਵੱਖ-ਵੱਖ ਸੰਸਥਾਵਾਂ ਦਾ ਦੌਰਾ ਕੀਤਾ। ਸਭ ਤੋਂ ਪਹਿਲਾਂ ਉਹ ਸੰਗਤ ਸਾਹਿਬ ਭਾਈ ਫ਼ੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਗਏ ਜਿੱਥੋਂ ਆਪ ਨੇ ਮੁੱਢਲੀ ਅਤੇ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਦਸਮੇਸ ਇੰਸਟੀਚਿਊਟ ਆਫ ਰਿਸਰਚ ਐਂਡ ਡੈਂਟਲ ਸਾਇੰਸਜ਼, ਫਰੀਦਕੋਟ ਦੇ ਕੈਂਪਸ ਦਾ ਦੌਰਾ ਕੀਤਾ। ਇੱਥੇ ਵਿਸ਼ੇਸ਼ ਤੌਰ ’ਤੇ ਮਾਤਾ ਸੀਤਾ ਗਰਲਜ਼ ਹੋਸਟਲ ਦਾ ਦੌਰਾ ਕੀਤਾ, ਜਿਸ ਦਾ ਨਿਰਮਾਣ ਕਰਨ ਲਈ ਸੰਤ ਸਿੰਘ ਛਤਵਾਲ ਨੇ 14 ਸਾਲ ਪਹਿਲਾਂ 2009 ’ਚ ਇਸ ਹੋਸਟਲ ਦੀ ਉਸਾਰੀ ਲਈ 1.25 ਕਰੋੜ ਰੁਪਏ ਦੀ ਰਾਸ਼ੀ ਦਾਨ ਕੀਤੀ ਸੀ। ਹੋਸਟਲ ਉਨ੍ਹਾਂ ਦੇ ਮਾਤਾ ਸ਼੍ਰੀਮਤੀ ਸੀਤਾ ਦੀ ਯਾਦ ਨੂੰ ਸਮਰਪਿਤ ਹੈ।
ਇਸ ਹੋਸਟਲ ਅੱਜ ਅਤੀ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਕਾਲਜ ’ਚ ਪੜਾਈ ਕਰਨ ਵਾਲੀਆਂ ਬੇਟੀਆਂ ਇਸ ਦਾ ਲਾਭ ਲੈ ਰਹੀਆਂ ਹਨ। ਇਸ ਮੌਕੇ ਈਸ਼ਵਰ ਸਿੰਘ ਛਤਵਾਲ ਨੇ ਵੱਖ-ਵੱਖ ਸੰਸਥਾਵਾਂ ਦਾ ਦੌਰਾ ਕਰਨ ਤੋਂ ਬਾਅਦ ਨਾ ਸਿਰਫ ਅਕਾਦਮਿਕ, ਸਗੋਂ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ’ਚ ਵੀ ਸ਼ਾਨਦਾਰ ਵਿਕਾਸ ਲਈ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾਇਰੈਕਟਰ ਡਾ: ਗੁਰਸੇਵਕ ਸਿੰਘ , ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ, ਪਿ੍ਰੰਸੀਪਲ ਡਾ.ਐਸ.ਪੀ.ਐਸ.ਸੋਢੀ ਨੇ ਇਸ ਮੌਕੇ ਦੱਸਿਆ ਕਿਹਾ ਕਿ ਵੱਖ-ਵੱਖ ਦਸਮੇਸ਼ ਵਿੱਦਿਅਕ ਸੰਸਥਾਵਾਂ ਦਾ ਅਕਾਦਮਿਕ ਰਿਕਾਰਡ ਸ਼ਾਨਦਾਰ ਹੈ। ਵਿਦਿਆਰਥੀ ਬੀ.ਡੀ.ਐਸ ਅਤੇ ਐਮ.ਡੀ.ਐਸ ਪ੍ਰੀਖਿਆਵਾਂ ਦੌਰਾਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਯੂਨੀਵਰਸਿਟੀ ’ਚੋਂ ਹਮੇਸ਼ਾ ਚੋਟੀ ਦੀਆਂ ਪੁਜੀਸ਼ਨਾਂ ਪ੍ਰਾਪਤ ਕਰ ਰਹੇ ਹਨ।
ਪਿਛਲੇ ਸਾਲ ਦਸਮੇਸ ਡੈਂਟਲ ਕਾਲਜ ਫ਼ਰੀਦਕੋਟ ਦੀ ਇੱਕ ਵਿਦਿਆਰਥਣ ਜੈਮਸੀਨ ਸੌਂਧੀ ਨੇ ਬੀ.ਡੀ.ਐਸ ਦੇ 8 ਵਿਸ਼ਿਆਂ ’ਚ ਡਿਸ਼ਟਿਕਸ਼ਨ ਪ੍ਰਾਪਤ ਕੀਤਾ ਜੋ ਕਿ ਭਾਰਤ ਦੇ ਮੈਡੀਕਲ/ਡੈਂਟਲ ਖੇਤਰ ’ਚ ਇੱਕ ਰਿਕਾਰਡ ਹੈ। ਉਸ ਵਿਦਿਆਰਥੀ ਨੂੰ ਹਾਲ ਹੀ 24 ਫਰਵਰੀ 2024 ਨੂੰ ਨਵੀਂ ਦਿੱਲੀ ਵਿਖੇ ਇੰਟਰਨੈਸ਼ਨਲ ਕਾਲਜ ਆਫ ਡੈਂਟਿਸਟਸ ਦੁਆਰਾ ਦੇਸ਼ ਭਰ ’ਚ ਪੇਸ਼ੇਵਰ ’ਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਯੂ.ਐਸ.ਕਿ੍ਰਸ਼ਨਾ ਰਾਓ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦਸਮੇਸ ਡੈਂਟਲ ਕਾਲਜ ਐਨ.ਏ.ਏ.ਸੀ ਅਧੀਨ ਮਾਨਤਾ ਪ੍ਰਾਪਤ ਹੈ ਅਤੇ ਜਲਦੀ ਹੀ ਦਸਮੇਸ ਹਸਪਤਾਲ ਨੂੰ ਐਨ.ਏ.ਬੀ.ਐਚ ਤੋਂ ਮਾਨਤਾ ਪ੍ਰਾਪਤ ਹੋਵੇਗੀ। ਉਨ੍ਹਾਂ ਇਹ ਦੀ ਦੱਸਿਆ ਕਾਲਜ ਵੱਲੋਂ ਨਿਰੰਤਰ ਮਾਨਵਤਾ ਭਲਾਈ ਕੀਤੇ ਜਾਂਦੇ ਹਨ।। ਜਿਸ ਤਹਿਤ ਕਾਲਜ ਵੱਲੋਂ ਫ਼ਰੀਦਕੋਟ ਅਤੇ ਇਸ ਦੇ ਆਸਪਾਸ ਦੇ ਜ਼ਿਲਿਆਂ ਅੰਦਰ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮੁਫ਼ਤ ਮੈਡੀਕਲ ਚੈੱਕਅੱਪ ਲਾਏ ਜਾਂਦੇ ਹਨ। ਕਾਲਜ ਦੇ ਵਿਦਿਆਰਥੀਆਂ ਸਿੱਖਿਆ ਖੇਤਰ ’ਚ ਉਤਸ਼ਾਹਿਤ ਕਰਨ ਵਾਸਤੇ ਬਹੁਤ ਐਵਾਰਡ, ਸਹਿਯੋਗੀਆਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਯਾਦ ’ਚ ਦਿੱਤੇ ਜਾਂਦੇ ਹਨ। ਇਸ ਮਿਸਿਜ਼ ਈਸ਼ਵਰ ਸਿੰਘ, ਹਰਜਿੰਦਰ ਸਿੰਘ ਪੱਪੀ (ਨਰੂਲਾ) ਅਰੁਣਜੀਤ ਸਿੰਘ ਨਰੂਲਾ ਵੀ ਹਾਜ਼ਰ ਸਨ।